Close
Menu

ਕੋਲਕਾਤਾ ਓਪਨ: ਰਾਮਕੁਮਾਰ ਕੁਆਰਟਰ ਫਾਈਨਲ ਵਿੱਚ

-- 25 February,2015

ਕੋਲਕਾਤਾ,ਰਾਮਕੁਮਾਰ ਰਾਮਾਨਾਥਨ ਨੇ ਭਾਰਤ ਦੀਆਂ ਉਮੀਦਾਂ ਬਰਕਰਾਰ ਰੱਖਦਿਆਂ ਅੱਜ ਇਥੇ ਕੋਲਕਾਤਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ ਜਦੋਂ ਕਿ ਯੂਕੀ ਭਾਂਬਰੀ ਅਤੇ ਸਨਮ ਸਿੰਘ ਨੂੰ ਦੂਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੱਲ੍ਹ ਸੋਮਦੇਵ ਦੇਵਬਰਮਨ ਨੂੰ ਹਰਾਉਣ ਵਾਲੇ ਚੇਨੱਈ ਦੇ ਰਾਮਕੁਮਾਰ ਨੇ ਦੋ ਘੰਟੇ ਤੇ 12 ਮਿੰਟ ਚੱਲੇ ਸਖਤ ਮੁਕਾਬਲੇ Çਵਿੱਚ ਸਰਬੀਆ ਦੇ ਮਿਕੀ ਯਾਂਕੋਵਿਚ ਨੂੰ 6-1, 5-7, 7-5 ਨਾਲ ਮਾਤ ਦਿੱਤੀ ਹੈ। ਉਹ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਜਗ੍ਹਾ ਬਣਾਉਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਹੈ।
ਪਿਛਲੇ ਹਫ਼ਤੇ ਦਿੱਲੀ ਓਪਨ ਵਿੱਚ ਉਪ ਜੇਤੂ ਰਹੇ ਯੂਕੀ ਨੂੰ ਮਾਲਦੋਵਾ ਦੇ ਰਾਡੂ ਅਲਬੋਟ ਨੇ 6-3, 2-6, 6-1 ਨਾਲ ਮਾਤ ਦਿੱਤੀ ਹੈ। ਭਾਰਤ ਦੇ ਸਨਮ ਸਿੰਘ ਨੂੰ ਆਸਟਰੇਲੀਆ ਦੇ ਜੇਮਜ਼ ਡੱਕਵਰਥ ਨੇ ਸਿੱਧ ਸੈੱਟਾਂ ਵਿੱਚ 6-2, 6-1 ਨਾਲ ਧੂੜ ਚਟਾ ਦਿੱਤੀ। ਇਸ ਦੌਰਾਨ ਜਰਮਨੀ ਦੇ ਕੁਆਲਾਈਫਾਇਰ ਰਿਚਰਡ ਬੇਕਰ ਨੇ ਬੈਲਜੀਅਮ ਦੇ ਕਿਮਰ ਕੋਪੇਯਾਂਸ ਨੂੰ ਹਰਾਇਆ।

Facebook Comment
Project by : XtremeStudioz