Close
Menu

ਕੋਲਕਾਤਾ-ਰਾਜਸਥਾਨ ਦੋਵਾਂ ਟੀਮਾਂ ਨੂੰ ਮਿਲਿਆ ਇਕ-ਇਕ ਅੰਕ

-- 27 April,2015

ਕੋਲਕਾਤਾ – ਕੋਲਕਾਤਾ ਨਾਈਟਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਐਤਵਾਰ ਨੂੰ ਇੱਥੇ ਈਡਨ ਗਾਰਡਨ ਵਿਚ ਹੋਣ ਵਾਲਾ ਆਈ. ਪੀ. ਐੱਲ. ਦਾ 25ਵਾਂ ਮੈਚ ਭਾਰੀ ਮੀਂਹ ਕਾਰਨ ਬਿਨਾਂ ਇਕ ਗੇਂਦ ਸੁੱਟੇ ਰੱਦ ਕਰਨਾ ਪਿਆ ਤੇ ਇਸ ਤਰ੍ਹਾਂ ਇਹ ਮੈਚ ਮੀਂਹ ਦੀ ਭੇਟ ਚੜ੍ਹ ਗਿਆ।  ਮੈਚ ਸ਼ਾਮ ਚਾਰ ਵਜੇ ਤੋਂ ਸ਼ੁਰੂ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਕੋਲਕਾਤਾ ਵਿਚ ਭਾਰੀ ਮੀਂਹ ਸ਼ੁਰੂ ਹੋ ਚੁੱਕਾ ਸੀ, ਜਿਸ ਕਾਰਨ ਮੈਦਾਨ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਸੀ। ਸ਼ਾਮ ਕਰੀਬ 7  ਵੱਜ ਕੇ 20 ਮਿੰਟ ‘ਤੇ ਦੋਬਾਰਾ ਮੈਦਾਨ ਦੀ ਸਮੀਖਿਆ ਕੀਤੀ ਗਈ ਤੇ ਉਸ ਤੋਂ ਬਾਅਦ ਮੈਚ ਰੱਦ ਕਰਨਾ ਦਾ ਐਲਾਨ ਕੀਤਾ ਗਿਆ।
ਇਸ ਮੁਕਾਬਲੇ ਦੇ ਰੱਦ ਹੋਣ ਤੋਂ ਬਾਅਦ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਹੈ ਤੇ ਰਾਜਸਥਾਨ ਕੁਲ 11 ਅੰਕਾਂ ਨਾਲ ਅੰਕ ਸੂਚੀ ਵਿਚ ਮੁੜ ਤੋਂ ਚੋਟੀ ‘ਤੇ ਪਹੁੰਚ ਗਿਆ ਹੈ ਜਦਕਿ ਨਾਈਟਰਾਈਡਰਜ਼ 7 ਅੰਕਾਂ ਨਾਲ ਤੀਜੇ ਸਥਾਨ ‘ਤੇ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਅੱਠਵੇਂ ਸੈਸ਼ਨ ਅਰਥਾਤ ਇਸ ਸਾਲ ਦਾ ਇਹ ਪਹਿਲਾ ਮੈਚ ਹੈ, ਜਿਹੜਾ ਮੀਂਹ ਦੀ ਭੇਟ ਚੜ੍ਹਿਆ ਹੈ।

Facebook Comment
Project by : XtremeStudioz