Close
Menu

ਕੋਲਾ ਘੁਟਾਲਾ: ਸੀਬੀਆਈ ਵੱਲੋਂ ਮਨਮੋਹਨ ਸਿੰਘ ਨੂੰ ਕਲੀਨ ਚਿੱਟ

-- 29 September,2015

ਨਵੀਂ ਦਿੱਲੀ, 29 ਸਤੰਬਰ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੰਮਨ ਭੇਜਣ ਦਾ ਵਿਰੋਧ ਕਰਦਿਅਾਂ ਸੀਬੀਅਾੲੀ ਨੇ ਅੱਜ ਵਿਸ਼ੇਸ਼ ਅਦਾਲਤ ’ਚ ਕਿਹਾ ਹੈ ਕਿ ਨਵੀਨ ਜਿੰਦਲ ਗਰੁੱਪ ਦੀ ਕੰਪਨੀ ਨੂੰ ਕੋਲਾ ਬਲਾਕਾਂ ਦੀ ਵੰਡ ਦੇ ਮਾਮਲੇ ’ਚ ੳੁਨ੍ਹਾਂ ਦੀ ਸ਼ਮੂਲੀਅਤ ਦਾ ਕੋੲੀ ਸਬੂਤ ਨਹੀਂ ਮਿਲਿਅਾ।  ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਅਰਜ਼ੀ ’ਤੇ ਸੁਣਵਾੲੀ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਅਾਰ ਅੈਸ ਚੀਮਾ ਨੇ ਕਿਹਾ ਕਿ ੲਿਸ ਦਾ ਕੋੲੀ ਅਾਧਾਰ ਨਹੀਂ ਹੈ। ਸ੍ਰੀ ਕੋਡਾ ਨੇ ਪਟੀਸ਼ਨ ’ਚ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਵੀ ੲਿਸ ਮਾਮਲੇ ’ਚ ਸੰਮਨ ਭੇਜੇ ਜਾਣ ਕਿੳੁਂਕਿ ੳੁਨ੍ਹਾਂ ਕੋਲ ਕੋਲਾ ਮੰਤਰਾਲਾ ਸੀ।

Facebook Comment
Project by : XtremeStudioz