Close
Menu

ਕੋਲਾ ਘੋਟਾਲੇ ਦਾ ਸੇਕ ਪ੍ਰਧਾਨ ਮੰਤਰੀ ਨਿਵਾਸ ਤੱਕ ਜਾਂਦਾ ਹੈ : ਭਾਜਪਾ

-- 17 October,2013

ਨਵੀਂ ਦਿੱਲੀ- ਭਾਜਪਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕੋਲਾ ਬਲਾਕ ਵੰਡ ਘੋਟਾਲੇ ਦਾ ਸੇਕ ਪ੍ਰਧਾਨ ਮੰਤਰੀ ਨਿਵਾਸ, 7 ਰੇਸ ਕੋਰਸ ਰੋਡ ਤੱਕ ਜਾਂਦਾ ਹੈ, ਇਸ ਲਈ ਜਦੋਂ ਇਸ ਮਾਮਲੇ ‘ਚ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਕੋਲਾ ਮੰਤਰਾਲੇ ਦਾ ਕਾਰਜਭਾਰ ਵੀ ਸੰਭਾਲ ਰਹੇ ਮਨਮੋਹਨ ਸਿੰਘ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਪਾਰਟੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਕੋਲਾ ਘੋਟਾਲੇ ਦੀ ਰੋਜ਼ ਨਵੀਂ ਪਰਤ ਖੁੱਲ੍ਹ ਰਹੀ ਹੈ। ਉਨ੍ਹਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਹੈ ਜਿਨ੍ਹਾਂ ਨੇ ਕੋਲਾ ਬਲਾਕ ਵੰਡ ਸੰਬੰਧੀ ਫਾਈਲਾਂ ਅੱਗੇ ਵਧਾਈਆਂ ਪਰ ਉਨ੍ਹਾਂ ਦੇ ਖਿਲਾਫ ਨਹੀਂ ਜਿਨ੍ਹਾਂ ਨੇ (ਪ੍ਰਧਾਨ ਮੰਤਰੀ ਮਨਮੋਹਨ ਸਿੰਘ) ਉਨ੍ਹਾਂ ਫਾਈਲਾਂ ‘ਤੇ ਆਖਰੀ ਹਸਤਾਖਰ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਮੰਡਲ ਖੇਡ ਘੋਟਾਲਾ ਮਾਮਲੇ ‘ਚ ਜਿਸ ਨੇ ਆਖਰੀ ਹਸਤਾਖਰ ਕੀਤੇ ਉਸ ਨੂੰ ਜ਼ਿੰਮੇਵਾਰ ਦੱਸ ਕੇ ਜੇਲ ‘ਚ ਸੁੱਟਿਆ ਜਾ ਸਕਦਾ ਹੈ ਤਾਂ ਕੋਲਾ ਬਲਾਕ ਵੰਡ ‘ਚ ਆਖਰੀ ਦਸਤਖਤ ਕਰਨ ਵਾਲੇ ਪ੍ਰਧਾਨ ਮੰਤਰੀ ਅਤੇ ਸਾਬਕਾ ਕੋਲਾ ਮੰਤਰੀ ਮਨਮੋਹਨ ਸਿੰਘ ਨੂੰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾ ਸਕਦਾ।
ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਨ ਵਾਲੀ ਭਾਜਪਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਧਾਨ ਮੰਤਰੀ ਕੋਲਾ ਮਾਮਲੇ ‘ਚ ਜਵਾਬਦੇਹ ਨਹੀਂ ਬਣਾਇਆ ਗਿਆ ਤਾਂ ਉਹ ਇਸ ਮੁੱਦੇ ਨੂੰ ਜਨਤਾ ਵਿਚ ਲੈ ਕੇ ਜਾਣਗੇ।

Facebook Comment
Project by : XtremeStudioz