Close
Menu

ਕੋਲਾ ਘੋਟਾਲੇ ਵਿਚ ਸੀ. ਬੀ. ਆਈ. ਜਾਂਚ ਲਈ ਤਿਆਰ ਮਨਮੋਹਨ ਸਿੰਘ

-- 25 October,2013

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਕੋਲਾ ਘੋਟਾਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਲਈ ਤਿਆਰ ਹਨ। ਦਿੱਲੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਤੋਂ ਉੱਪਰ ਨਹੀਂ ਹਨ ਅਤੇ ਕੋਲਾ ਘੋਟਾਲੇ ਮਾਮਲੇ ਵਿਚ ਸੀ. ਬੀ. ਆਈ. ਦੀ ਜਾਂਚ ਦਾ ਸਾਹਮਣਾ ਕਰਨਗੇ। ਸੀ. ਬੀ. ਆਈ. ਵਲੋਂ ਕੋਲਾ ਘੋਟਾਲੇ ਵਿਚ ਮਸ਼ਹੂਰ ਉਦਯੋਗਪਤੀ ਕੇ. ਐਮ. ਬਿੜਲਾ ਅਤੇ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਖਿਲਾਫ ਐਫ. ਆਈ. ਆਰ. ਦਰਜ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਭੂਮਿਕਾ ‘ਤੇ ਵੀ ਸਵਾਲ ਉਠ ਰਹੇ ਹਨ। ਕੋਲਾ ਘੋਟਾਲੇ ‘ਚ ਜਿਨ੍ਹਾਂ ਖਦਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਪੂਰੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰ ਰਿਹਾ ਹੈ ਉਹ ਖਦਾਨਾਂ ਪ੍ਰਧਾਨ ਮੰਤਰੀ ਦੇ ਕੋਲਾ ਮੰਤਰੀ ਰਹਿੰਦਿਆਂ ਵੰਡੀਆਂ ਗਈਆਂ ਸਨ। ਲਿਹਾਜ਼ਾ ਪ੍ਰਧਾਨ ਮੰਤਰੀ ਪਾਸੋਂ ਵੀ ਇਸ ਮਾਮਲੇ ਵਿਚ ਸੀ. ਬੀ. ਆਈ. ਵਲੋਂ ਪੁੱਛਗਿੱਛ ਕੀਤੇ ਜਾਣ ਦੀ ਚਰਚਾ ਸੀ। ਦੋ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਕਮਲਨਾਥ ਨੇ ਕਿਹਾ ਸੀ ਕਿ ਜੇਕਰ ਸੀ. ਬੀ. ਆਈ. ਚਾਹੇ ਤਾਂ ਪ੍ਰਧਾਨ ਮੰਤਰੀ ਕੋਲੋਂ ਇਸ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਸੀ. ਬੀ. ਆਈ. ਨੇ ਮੰਗਲਵਾਰ ਨੂੰ ਕੋਲਾ ਘੋਟਾਲੇ ਦੀ ਸਟੇਟਸ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਹੈ ਅਤੇ ਸੁਪਰੀਮ ਕੋਰਟ 29 ਅਕਤੂਬਰ ਨੂੰ ਇਸ ਰਿਪੋਰਟ ਨੂੰ ਦੇਖੇਗਾ। ਇਸ ਦਰਮਿਆਨ ਪ੍ਰਧਾਨ ਮੰਤਰੀ ਦਾ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰਨ ਦਾ ਬਿਆਨ ਵਾਲਾ ਬਿਆਨ ਕਈ ਸਿਆਸੀ ਮਾਇਨੇ ਰੱਖਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੂੰ ਸਰਕਾਰ ਖਿਲਾਫ ਹੋਰ ਹਮਲਾਵਰ ਰੁਖ਼ ਅਖਤਿਆਰ ਕਰਨ ਦਾ ਮੌਕਾ ਮਿਲੇਗਾ।

Facebook Comment
Project by : XtremeStudioz