Close
Menu

ਕੋਹਲੀ ਤੇ ਰਹਾਨੇ ਦੀ ਰਿਕਾਰਡ ਸਾਂਝੇਦਾਰੀ

-- 28 December,2014

ਮੈਲਬੋਰਨ,  ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਵਿਰਾਟ ਕੋਹਲੀ ਤੇ ਅਜਿੰਕਯ ਰਹਾਨੇ ਨੇ ਐਤਵਾਰ ਨੂੰ ਆਪਣੇ ਦੇਸ਼ ਲਈ ਇਤਿਹਾਸਕ ਮੈਲਬੋਰਨ ਕ੍ਰਿਕਟ ਮੈਦਾਨ (ਐੱਮ. ਸੀ. ਜੀ.) ‘ਤੇ ਚੌਥੀ ਵਿਕਟ ਲਈ ਪਹਿਲੀ ਤੇ ਰਿਕਾਰਡ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਅੰਜ਼ਾਮ ਦਿੱਤਾ। ਭਾਰਤ ਨੇ ਇਸ ਮੈਦਾਨ ‘ਤੇ ਹੁਣ ਤਕ ਕੁਲ 12 ਟੈਸਟ ਮੈਚ ਖੇਡੇ ਹਨ ਪਰ ਇਸ਼ ਤੋਂ ਪਹਿਲਾਂ ਇਕ ਵੀ ਮੌਕੇ ‘ਤੇ ਚੌਥੀ ਵਿਕਟ ਲਈ ਬੱਲੇਬਾਜ਼ ਸੈਂਕੜੇ ਵਾਲੀ ਸਾਂਝੇਦਾਰੀ ਨਹੀਂ ਕਰ ਸਕੇ ਸਨ। ਕੋਹਲੀ ਨੇ ਰਹਾਨੇ ਵਿਚਾਲੇ ਚੌਥੀ ਵਿਕਟ ਲਈ 262 ਦੌੜਾਂ ਦੀ ਸਾਂਝੇਦਾਰੀ ਹਈ। ਇਨ੍ਹਾਂ ਦੋਵਾਂ ਨੇ ਇਸ ਮੈਦਾਨ ‘ਤੇ ਭਾਰਤ ਲਈ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਨੂੰ ਅੰਜ਼ਾਮ ਦਿੱਤਾ। ਇਹ ਹੀ ਨਹੀਂ, ਦੋਵਾਂ ਨੇ ਏਸ਼ੀਆ ਤੋਂ ਬਾਹਰ ਭਾਰਤ ਲਈ ਬੀਤੇ 10 ਸਾਲਾਂ ਵਿਚ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਐੱਮ. ਸੀ. ਜੀ. ਵਿਚ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਚੇਤਨ ਚੌਹਾਨ ਤੇ ਸੁਨੀਲ ਗਾਵਸਕਰ ਦੇ ਨਾਂ ਸੀ, ਜਿਨ੍ਹਾਂ ਨੇ 1981 ਵਿਚ ਪਹਿਲੀ ਵਿਕਟ ਲਈ 165 ਦੌੜਾਂ ਜੋੜੀਆਂ ਸਨ। ਉਸੇ ਸਾਲਭਾਰਤ ਇਸ ਮੈਦਾਨ ‘ਤੇ ਅੰਤਿਮ ਵਾਰ ਜਿੱਤਿਆ ਸੀ। ਇਸ ਤੋਂ ਪਹਿਲਾਂ ਇਸ ਮੈਦਾਨ ‘ਤੇ 2011 ਵਿਚ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਵਿਚਾਲੇ ਤੀਜੀ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਹੋਈ ਸੀ।

Facebook Comment
Project by : XtremeStudioz