Close
Menu

ਕੋਹਲੀ ਨੇ ਕੀਤਾ ਧੋਨੀ ਦੀ ਅਗਵਾੲੀ ੳੁੱਤੇ ਅਸਿੱਧਾ ਹਮਲਾ

-- 26 June,2015

ਮੀਰਪੁਰ, 26 ਜੂਨ–ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਫੈਸਲੇ ਲੈਣ ਵਿੱਚ ਸਪਸ਼ਟ ਪਹੁੰਚ ਦੀ ਘਾਟ ਦਾ ਦੋਸ਼ ਲਾਕੇ ਨਵੀਂ ਚਰਚਾ ਛੇਡ਼ ਦਿੱਤੀ ਹੈ। ਵਿਰਾਟ ਕੋਹਲੀ ਦੇ ੲਿਸ ਬਿਅਾਨ ਨੂੰ ਸੰਕਟ ਵਿੱਚ ਘਿਰੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾੲੀ ੳੁੱਤੇ ਹਮਲੇ ਵਜੋਂ ਦੇਖਿਅਾ ਜਾ ਰਿਹਾ ਹੈ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਟੈਸਟ ਟੀਮ ਦਾ ਕਪਤਾਨ ਬਣਾੲੇ ਵਿਰਾਟ ਕੋਹਲੀ ਨੇ ਕਿਸੇ ਦਾ ਨਾਂ ਨਹੀ ਲਿਅਾ ਅਤੇ ਨਾ ਹੀ ਨਿਰਣੇ ਲੈਣ ਸਬੰਧੀ ਅਾਪਣੇ ਬਿਅਾਨ ਦੇ ਬਾਰੇ ਵਧੇਰੇ ਕੁੱਝ ਕਿਹਾ।
ੲਿੱਕ ਰੋਜ਼ਾ ਮੈਚ ਤੋਂ ਪਹਿਲਾਂ ਸਟਾਰ ਸਪੋਰਟਸ ਦੇ ਨਾਲ ਗੱਲਗਾਤ ਕਰਦਿਅਾਂ ਕਿਹਾ ਕਿਹਾ, ‘ ੲਿਮਾਨਦਾਰੀ ਨਾਲ ਕਹਾਂ ਤਾਂ ਮੈਦਾਨ ਅੰਦਰ ਨਿਰਣੇ ਲੈਣ ਵਿੱਚ ਸਾਡੇ ਵਿੱਚ ਵਿਸ਼ਵਾਸ ਦੀ ਘਾਟ ਦਿਖੀ। ੲਿਹ ਜ਼ਿਕਯੋਗ ਹੈ ਕਿ ਭਾਰਤ ਨੇ ਦੋ ਮੈਚ ਜਿੱਤਕੇ ਅੱਗੇ ਚੱਲ ਰਹੇ ਬੰਗਲਾਦੇਸ਼ ਨੂੰ ਤੀਜੇ ਅਤੇ ਅਾਖਰੀ ਮੈਚ ਵਿੱਚ ਵੱਡੇ ਅੰਤਰ ਨਾਲ ਹਰਾਕੇ ਲਡ਼ੀ ਵਿੱਚ ਪੂਰੀ ਤਰ੍ਹਾ ਸਫਾੲਿਅਾ ਕਰਨ ਤੋਂ ਰੋਕ ਦਿੱਤਾ। ਕੋਹਲੀ ਨੇ ਕਿਹਾ ਕਿ ਜਿਸ ਤਰ੍ਹਾਂ ਬੰਗਲਾਦੇਸ਼ ਦੇ ਖਿਡਾਰੀ ਖੇਡੇ, ੳੁਸਦਾ ਸਿਹਰਾ ੳੁਨ੍ਹਾਂ ਨੂੰ ਜਾਂਦਾ ਹੈ। ਪਰ ਪਹਿਲੇ ਦੋ ਮੈਚਾਂ ਦੇ ਵਿੱਚ ਅਸੀਂ ਸਪਸ਼ਟ ਮਾਨਸਿਕਤਾ ਦੇ ਨਾਲ ਖੇਡ ਦਾ ਪ੍ਰਦਰਸ਼ਨ ਨਹੀ ਕਰ ਸਕੇ। ਵਿਰਾਟ ਨੇ ਨਾਲ ਹੀ ੲਿਹ ਕਹਿ ਦਿੱਤਾ ਕਿ ੳੁਸਨੂੰ ੲਿੱਕ ੲਿੰਟਰਵਿੳੂ ਵਿੱਚ ਅਜਿਹੀਅਾਂ ਗੱਲਾਂ ਕਰਨ ਦੀ ਲੋਡ਼ ਨਹੀ ਹੈ। ੳੁਹ ੲਿਹ ਕਹਿਣਾ ਚਾਹੁੰਦਾ ਹੈ ਜੋ ਲੋਕ ਕਿ੍ਕਟ ਨੂੰ ਸਮਝਦੇ ਹਨ ਜਾਂ ਮਾਹਿਰ ਹਨ , ੳੁਹ ੲਿਸ ਨੂੰ ਦੇਖ ਸਕਦੇ ਹਨ। ਖਿਡਾਰੀਅਾਂ ਵਿੱਚ ਅਾਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਪੂਰੀ ਅਸਪਸ਼ਟ ਪਹੁੰਚ ਸੀ

Facebook Comment
Project by : XtremeStudioz