Close
Menu

ਕੋਹਲੀ ਨੇ ਗਾਵਸਕਰ ਦੀ ਕੀਤੀ ਬਰਾਬਰੀ

-- 28 December,2014

ਮੈਲਬੋਰਨ,  ਵਿਰਾਟ ਕੋਹਲੀ ਮੈਲਬੋਰਨ ਕ੍ਰਿਕਟ ਮੈਦਾਨ ‘ਤੇ ਅੱਜ ਆਪਣੀ ਸ਼ਾਨਦਾਰ ਪਾਰੀ ਨਾਲ ਆਸਟ੍ਰੇਲੀਆ ਵਿਰੁੱਧ ਇਕ ਲੜੀ ਵਿਚ ਤਿੰਨ ਸੈਂਕੜੇ ਲਗਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਸੁਨੀਲ ਗਾਵਸਕਰ ਦੀ ਬਰਾਬਰੀ ਕੀਤੀ ਹੈ। ਕੋਹਲੀ ਨੂੰ ਅਜੇ ਇਸ ਲੜੀ ਵਿਚ ਇਕ ਹੋਰ ਮੈਚ ਖੇਡਾ ਹੈ ਪਰ ਰਿਕਾਰਡ ਲਈ ਦੱਸ ਦਈਏ ਕਿ ਗਾਵਸਕਰ ਨੇ ਵਿਦੇਸ਼ੀ ਦੌਰਿਆਂ ‘ਤੇ ਦੋ ਵਾਰ ਤਿੰਨ ਜਾਂ ਇਸ ਤੋਂ ਵੱਧ ਸੈਂਕੜੇ ਲਗਾਏ ਹਨ। ਉਸ ਨੇ 1971-72 ਵਿਚ ਅਪਾਣੇ ਪਹਿਲੇ ਵਿਦੇਸ਼ੀ ਦੌਰੇ ਵਿਚ ਵੈਸਟਇੰਡੀਜ਼ ਵਿਚ ਚਾਰ ਤੇ ਫਿਰ 1977-78 ਵਿਚ ਆਸਟ੍ਰੇਲੀਆ ਵਿਚ ਤਿੰਨ ਸੈਂਕੜੇ ਲਗਾਏ ਸਨ। ਕੋਹਲੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ 169 ਦੌੜਾਂ ਦੀ ਪਾਰੀ ਖੇਡੀ ਜਿਹੜਾ ਦਸੰਬਰ 2003 ਵਿਚ ਵਰਿੰਦਰ ਸਹਿਵਾਗ ਦੀਆਂ 195 ਦੌੜਾਂ ਤੋਂ ਬਾਅਦ ਕਿਸੇ ਮਹਿਮਾਨ ਬੱਲੇਬਾਜ਼ ਦੀ ਇੱਥੇ ਸਭ ਤੋਂ ਵੱਡੀ ਪਾਰੀ ਹੈ। ਭਾਰਤ ਦੇ ਨੰਬਰ ਚਾਰ ਬੱਲੇਬਾਜ਼ਾਂ ਨੇ ਆਸਟ੍ਰੇਲੀਆ ਵਿਚ ਆਪਣਾਕੁਲ ਚੌਥਾ ਸੈਂਕੜਾ ਲਗਾਇਆ। ਉਸ ਨੇ ਐਡੀਲੇਡ ਵਿਚ ਪਹਿਲੇ ਟੈਸਟ ਮੈਚ ਵਿਚ ਕਪਤਾਨ ਦੇ ਰੂਪ ਵਿਚ ਦੋਵੇਂ ਪਾਰੀਆਂ ਵਿਚ ਸੈਂਕੜੇ (115 ਤੇ 141) ਲਗਾਏਸਨ। ਆਪਣਾ 36ਵਾਂ ਟੈਸਟ ਮੈਚ ਖੇਡ ਰਹੇ ਕੋਹਲੀ ਨੇ ਵਿਦੇਸ਼ੀ ਪਿੱਚਾਂ ‘ਤੇ ਅਪਾਣਾ ਛੇਵਾਂ ਸੈਂਕੜਾ ਲਗਾਇਆ। ਭਾਰਤ ਵਲੋਂ ਵਿਦੇਸ਼ੀ ਧਰਤੀ ‘ਤੇ ਸਭ ਤੋਂ ਵੱਧ 18 ਸੈਂਕੜੇ ਸਚਿਨ ਤੇਂਦੁਲਕਰ ਨੇ ਲਗਾਏ ਹਨ। ਕੋਹਲੀ ਨੇ ਆਸਠ੍ਰੇਲੀਆ ਵਿਚ ਚਾਰ ਜਦਕਿ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚ ਇਕ-ਇਕ ਸੈਂਕੜਾ ਲਗਾਇਆ ਹੈ। ਉਸਨੇ ਭਾਰਤੀ ਧਰਤੀ ‘ਤੇ ਹੁਣ ਤਕ ਤਿੰਨ ਸੈਂਕੜੇ ਲਗਾਏ ਹਨ।

Facebook Comment
Project by : XtremeStudioz