Close
Menu

ਕੋਹਲੀ ਨੰਬਰ ਇਕ ‘ਤੇ ਬਰਕਰਾਰ, ਸ਼ਾਹ ਅਤੇ ਪੰਤ ਦੀ ਰੈਂਕਿੰਗ ‘ਚ ਲੰਬੀ ਛਲਾਂਗ

-- 15 October,2018

ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਸਟਾਰ ਪ੍ਰਿਥਵੀ ਸ਼ਾਹ ਅਤੇ ਰਿਸ਼ਭ ਪੰਤ ਨੇ ਭਾਰਤ ਅਤੇ ਵਿੰਡੀਜ਼ ਵਿਚਾਲੇ 2 ਟੈਸਟਾਂ ਦੀ ਸੀਰੀਜ਼ ਤੋਂ ਬਾਅਦ ਸੋਮਵਾਰ ਨੂੰ ਜਾਰੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਜਬਰਦਸਤ ਛਲਾਂਗ ਲਗਾਈ ਹੈ ਜਦਕਿ ਕਰੀਅਰ ਵਿਚ ਪਹਿਲੀ ਵਾਰ 10 ਵਿਕਟਾਂ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵੀ ਗੇਂਦਬਾਜ਼ੀ ਰੈਂਕਿੰਗ ਦਾ ਫਾਇਦਾ ਮਿਲਿਆ ਹੈ। ਵਿੰਡੀਜ਼ ਖਿਲਾਫ ਸੀਰੀਜ਼ ਵਿਚ ‘ਮੈਨ ਆਫ ਦੱ ਸੀਰੀਜ਼’ ਬਣੇ ਨੌਜਵਾਨ ਬੱਲੇਬਾਜ਼ ਅਤੇ ਆਪਣੀ ਕਪਤਾਨੀ ਵਿਚ ਨਿਊਜ਼ੀਲੈਂਡ ਵਿਚ ਹੋਏ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੂੰ ਜਿੱਤ ਦਿਵਾਉਣ ਵਾਲੇ ਪ੍ਰਿਥਵੀ ਦਾ ਵਿੰਡੀਜ਼ ਖਿਲਾਫ 2-0 ਦੀ ਸੀਰੀਜ਼ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਰਿਹਾ। ਉਹ ਹੈਦਰਾਬਾਦ ਟੈਸਟ ਤੋਂ ਪਹਿਲਾਂ 73ਵੀਂ ਰੈਂਕਿੰਗ ‘ਤੇ ਸੀ ਪਰ ਦੂਜੇ ਮੈਚ ਵਿਚ 70 ਅਤੇ ਅਜੇਤੂ 33 ਦੌੜਾਂ ਦੀ ਪਾਰੀਆਂ ਨਾਲ ਉਸ ਨੂੰ 13 ਸਥਾਨ ਦਾ ਫਾਇਦਾ ਮਿਲਿਆ ਅਤੇ ਉਹ ਹੁਣ ਬੱਲੇਬਾਜ਼ੀ ਰੈਂਕਿੰਗ ਵਿਚ 60ਵੇਂ ਨੰਬਰ ‘ਤੇ ਪਹੁੰਚ ਗਏ ਹਨ। ਪ੍ਰਿਥਵੀ ਨੇ ਰਾਜਕੋਟ ਵਿਚ ਆਪਣੇ ਡੈਬਿਊ ਟੈਸਟ ਵਿਚ ਸੈਂਕੜਾ ਲਗਾਇਆ ਸੀ।

ਉਸ ਦੇ ਇਲਾਵਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਰੈਂਕਿੰਗ ਵਿਚ ਸੁਧਾਰ ਕੀਤਾ ਹੈ। ਉਸ ਨੇ ਦੋਵਾਂ ਮੈਚਾਂ ਵਿਚ 92-92 ਦੌੜਾਂ ਦੀ ਪਾਰੀਆਂ ਖੇਡੀਆਂ ਅਤੇ 23 ਸਥਾਨ ਦੇ ਫਾਇਦੇ ਨਾਲ 62ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਦਿੱਲੀ ਦੇ ਬੱਲੇਬਾਜ਼ ਨੇ ਸੀਰੀਜ਼ ਦੀ ਸ਼ੁਰੂਆਤ 111ਵੇਂ ਰੈਂਕ ਨਾਲ ਕੀਤੀ ਸੀ। ਭਾਰਤੀ ਟੈਸਟ ਉਪ-ਕਪਤਾਨ ਅਜਿੰਕਯ ਰਹਾਨੇ ਚਾਰ ਸਥਾਨ ਦੇ ਸੁਧਾਰ ਨਾਲ 18ਵੇਂ ਨੰਬਰ ‘ਤੇ ਪਹੁੰਚ ਗਏ ਹਨ। ਦੂਜੇ ਪਾਸੇ ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਉਮੇਸ਼ ਯਾਦਵ ਨੂੰ 4 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਵੀ 25ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਮੇਸ਼ ਭਾਰਤ ਦੇ ਇਕਲੌਤੇ ਤੀਜੇ ਤੇਜ਼ ਗੇਂਦਬਾਜ਼ ਹਨ ਜਿਸ ਨੇ ਘਰੇਲੂ ਮੈਦਾਨ ‘ਤੇ ਟੈਸਟ ਮੈਚ ਵਿਚ 10 ਵਿਕਟਾਂ ਲਈਆਂ ਹਨ।

Facebook Comment
Project by : XtremeStudioz