Close
Menu

ਕੌਂਸਲ ਚੋਣਾਂ ’ਚ ਪੰਜਾਬੀ ਉਮੀਦਵਾਰਾਂ ਦੀ ਮੁਹਿੰਮ ਭਖੀ

-- 28 September,2018

ਟੋਰਾਂਟੋ, ਟੋਰਾਂਟੋ ਇਲਾਕੇ ਦੀਆਂ ਨਗਰ ਕੌਂਸਲ ਚੋਣਾਂ ’ਚ ਕੁਝ ਦਿਨ ਹੀ ਰਹਿ ਗਏ ਹਨ ਤੇ ਉਮੀਦਵਾਰਾਂ ਦੀ ਮੁਹਿੰਮ ਭਖੀ ਹੋਈ ਹੈ। ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਵਿੱਚ ਦੋ ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰ ਮੇਅਰ, ਕੌਂਸਲਰ, ਖੇਤਰੀ ਕੌਂਸਲਰ, ਸਕੂਲ ਟਰੱਸਟੀ ਬਣਨ ਦੀ ਦੌੜ ਵਿੱਚ ਹਨ।
ਟੋਰਾਂਟੋ ਕੌਂਸਲ ਦੇ ਕੁੱਲ 2 ਵਾਰਡਾਂ ਵਿੱਚ 214 ਜਣੇ ਕੌਂਸਲਰ ਅਤੇ 35 ਜਣੇ ਮੇਅਰ ਦੀ ਕੁਰਸੀ ਲਈ ਮੁਕਾਬਲੇ ’ਚ ਹਨ। ਕੋਈ 6 ਲੱਖ ਦੀ ਆਬਾਦੀ ਵਾਲਾ ਬਰੈਂਪਟਨ ਸ਼ਹਿਰ ਪੰਜਾਬੀਆਂ ਦਾ ਗੜ੍ਹ ਹੈ ਅਤੇ ਇੱਥੇ ਬਣਾਏ 5 ਵਾਰਡਾਂ ਲਈ ਕੁੱਲ 43 ਕੌਂਸਲਰ ਅਤੇ 28 ਖੇਤਰੀ ਕੌਂਸਲਰ ਤੇ 41 ਸਕੂਲ ਟਰੱਸਟੀ ਉਮੀਦਵਾਰ ਮੈਦਾਨ ’ਚ ਹਨ ਜਿਨ੍ਹਾਂ ’ਚੋਂ 31 ਪੰਜਾਬੀ (ਬਹੁਤੇ ਇੱਕ-ਦੂਜੇ ਦੇ ਮੁਕਾਬਲੇ ’ਚ) ਹਨ। ਬਰੈਂਪਟਨ ਦੀ ਮੇਅਰ ਦੀ ਕੁਰਸੀ ਲਈ ਬਲਜੀਤ ਗੋਸਲ ਅਤੇ ਵਿਨੋਦ ਕੁਮਾਰ ਡਟੇ ਹੋਏ ਹਨ। ਮਿਸੀਸਾਗਾ ਦੇ 11 ਵਾਰਡਾਂ ’ਚ 70 ਕੌਂਸਲਰ ਅਤੇ 46 ਟਰੱਸਟੀ ਮੈਦਾਨ ’ਚ ਹਨ। ਮੇਅਰ ਲਈ ਅੱਠ ਜਣੇ ਖੜ੍ਹੇ ਹਨ। ਸਵਾ ਕਰੋੜ ਤੋਂ ਵੱਧ ਵਸੋਂ ਵਾਲੇ ਉਂਟਾਰੀਓ ਸੂਬੇ ’ਚ 444 ਨਗਰ ਕੌਂਸਲਾਂ ਹਨ। ਬਰੈਂਪਟਨ ’ਚ ਹਰਪ੍ਰੀਤ ਹੰਸਰਾ, ਹਰਕੀਰਤ ਸਿੰਘ, ਨਿਸ਼ੀ ਸਿੱਧੂ, ਕਰਨਜੀਤ ਪੰਧੇਰ, ਹਰਨੇਕ ਰਾਏ, ਗੁਰਪ੍ਰੀਤ ਕੌਰ ਬੈਂਸ, ਪ੍ਰਭਜੋਤ ਗਰੇਵਾਲ, ਮੋਕਸ਼ੀ ਵਿਰਕ, ਹਰਵੀਨ ਧਾਲੀਵਾਲ, ਵਿੱਕੀ ਢਿੱਲੋਂ, ਸਤਪਾਲ ਜੌਹਲ, ਹਰਜੋਤ ਗਿੱਲ ਤੇ ਗੁਰਪ੍ਰੀਤ ਢਿੱਲੋਂ ਆਦਿ ਮੈਦਾਨ ’ਚ ਹਨ। ਵਾਰਡ 9-10 ’ਚ ਖੇਤਰੀ ਕੌਂਸਲਰ ਲਈ ਮੌਜੂਦਾ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਾਬਕਾ ਕੌਂਸਲਰ ਵਿੱਕੀ ਢਿੱਲੋਂ ਵਿਚਾਲੇ ਮੁਕਾਬਲਾ ਹੈ।

Facebook Comment
Project by : XtremeStudioz