Close
Menu

ਕੌਮਾਂਤਰੀ ਫਿਲਮ ਉਤਸਵ ‘ਚ ਜਲਵਾ ਬਿਖੇਰਨਗੇ ਬਿੱਗ ਬੀ ਅਤੇ ਕਿੰਗ ਖਾਨ

-- 10 November,2013

ਕੋਲਕਾਤਾ – ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ 19ਵੇਂ ਕੋਲਕਾਤਾ ਕੌਮਾਂਤਰੀ ਫਿਲਮ ਉਤਸਵ ਦੇ ਉਦਘਾਟਨ ਮੌਕੇ ਕੱਲ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਕਮਲ ਹਸਨ, ਮਿਥੁਨ ਚੱਕਰਵਰਤੀ ਅਤੇ ਸ਼ਾਹਰੁਖ ਖਾਨ ਸਟੇਜ ‘ਤੇ ਆਪਣਾ ਜਲਵਾ ਬਿਖੇਰਨਗੇ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਸਵ. ਫਿਲਮਕਾਰ ਰਿਤੁਪਰਣੋ ਘੋਸ਼ ਦੀ ਅਪ੍ਰਦਰਸ਼ਿਤ ਫਿਲਮ ‘ਤਾਕ ਝਾਂਕ’ ਦਾ ਪਹਿਲਾ ਪ੍ਰਦਰਸ਼ਨ ਕੀਤਾ ਜਾਏਗਾ। ਮਮਤਾ ਬੈਨਰਜੀ ਨੇ ਕਿਹਾ ਕਿ ਰਿਤੁ ਦਾ ਸਾਡੇ ਵਿਚ ਨਹੀਂ ਰਹੇ, ਪਰ ਆਪਣੀਆਂ ਅਮਰ ਕ੍ਰਿਤੀਆਂ ਰਾਹੀਂ ਉਹ ਹਮੇਸ਼ਾ ਸਾਡੇ ਵਿਚ ਰਹਿਣਗੇ। ਸਰਕਾਰ ਨੇ ਫਿਲਮ ਉਤਸਵ ਲਈ ਕੁਝ ਟਾਲੀਵੁੱਡ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਹੈ।

Facebook Comment
Project by : XtremeStudioz