Close
Menu

ਕੌਮੀ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ ਕੋਲ ਮਾਮਲਾ ਰੱਖਿਆ-ਪਾਸਵਾਨ

-- 04 June,2015

ਨਵੀਂ ਦਿੱਲੀ-ਕੇਂਦਰੀ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਮੈਗੀ ਦਾ ਮਾਮਲਾ ਬੇਹੱਦ ਗੰਭੀਰ ਹੈ ਤੇ ਸਰਕਾਰ ਸਾਰੇ ਮੁੱਦੇ ‘ਤੇ ਨਜ਼ਰ ਰੱਖ ਰਹੀ ਹੈ | ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਸਵਾਨ ਨੇ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਸ਼ਿਕਾਇਤ ਰਾਸ਼ਟਰੀ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ (ਐਨ. ਸੀ. ਡੀ. ਆਰ. ਸੀ.) ਕੋਲ ਮਾਮਲੇ ਨੂੰ ਭੇਜ ਦਿੱਤਾ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗਾ | ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮਿਸ਼ਨ ਕੀ ਫ਼ੈਸਲਾ ਲੈਂਦਾ ਹੈ, ਅਜੇ ਕੁਝ ਨਹੀਂ ਕਿਹਾ ਜਾ ਸਕਦਾ | ਸ੍ਰੀ ਪਾਸਵਾਨ ਨੇ ਕਿਹਾ ਕਿ ਮੈਗੀ ਮਾਮਲਾ ਬਹੁਤ ਗੰਭੀਰ ਹੈ | ਮੈਗੀ ਨੂਡਲਜ਼ ਜ਼ਿਆਦਾਤਰ ਬੱਚੇ ਖਾਂਦੇ ਹਨ |

Facebook Comment
Project by : XtremeStudioz