Close
Menu

ਕੌਮੀ ਖੇਡਾਂ: ਤ੍ਰਿਪੁਰਾ ਦੀ ਦੀਪਾ ਨੇ ਜਿੱਤੇ ਪੰਜ ਸੋਨ ਤਗ਼ਮੇ

-- 06 February,2015

ਤਿਰੂਵਨਤਪੁਰਮ, ਇੱਥੇ ਚੱਲ ਰਹੀਆਂ 35ਵੀਆਂ ਕੌਮੀ ਖੇਡਾਂ ਵਿੱਚ ਤ੍ਰਿਪੁਰਾ ਦੀ ਦੀਪਾ ਕਰਮਾਕਰ ਨੇ ਜਿਮਨਾਸਟਿਕ ਵਿੱਚ ਪੰਜ ਤਗ਼ਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਉਹ ਇਨ੍ਹਾਂ ਖੇਡਾਂ ਦੀ ‘ਗੋਲਡਨ ਗਰਲ’ ਬਣ ਗਈ ਹੈ। ਦੀਪਾ ਨੇ ਪਿਛਲੀਆਂ ਖੇਡਾਂ ਵਿੱਚ ਵੀ ਪੰਜ ਤਗ਼ਮੇ ਜਿੱਤੇ ਸਨ ਤੇ ਇਸ ਵਾਰ    ਉਸ ਨੇ ਸਾਰੇ ਪੰਜ ਮੁਕਾਬਲਿਆਂ ਵਿੱਚ   ਸੋਨ ਤਗ਼ਮੇ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਦੀਪਾ ਨੇ ਕੌਮੀ ਖੇਡਾਂ ਵਿੱਚ ਜਿਮਨਾਸਟਿਕ ਦੀ ਵਿਅਕਤੀਗਤ ਆਲਰਾਊਂਡਰ ਬੈਲੇਂਸਇੰਗ ਬੀਮ, ਫਲੋਰ ਐਕਸਰਸਾਈਜ਼, ਟੇਬਲ ਵਾਲਟ ਤੇ ਇਨਾਈਵਨ ਬਾਰਸ ਵਿੱਚ ਸੋਨ ਤਗ਼ਮੇ ਹਾਸਲ ਕੀਤੇ ਹਨ। ਦੀਪਾ ਨੇ ਕੌਮੀ ਖੇਡਾਂ ਵਿੱਚ ਜਿਮਨਾਸਟਿਕ ਦੀ ਵਿਅਕਤੀਗਤ ਆਲਰਾਊਂਡਰ ਬੈਲੇਂਸਿੰਗ ਬੀਮ, ਫਲੋਰ ਐਕਸਾਈਜ਼, ਟੇਬਲ ਵਾਲਟ ਤੇ ਇਨਾਈਵਨ ਬਾਰਸ ਵਿੱਚ ਸੋਨ ਤਗ਼ਮੇ ਹਾਸਲ ਕੀਤੇ।

ਦੀਪਾ ਨੇ ਇਸ ਕਮਾਲ ਦੀ ਪ੍ਰਾਪਤੀ ਤੋਂ ਬਾਅਦ ਕਿਹਾ ਕਿ ਉਹ ਬੇਹੱਦ ਖੁਸ਼ ਹੈ। ਦੀਪਾ ਨੇ ਆਪਣੇ ਵਿਰੋਧੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਈ ਖਿਡਾਰੀ ਉਸ ਦੇ ਮੁਕਾਬਲੇ ਦੇ ਸਨ ਤੇ ਇਨ੍ਹਾਂ ਵਿੱਚ ਮੱਧ ਪ੍ਰਦੇਸ਼ ਦੀ ਪ੍ਰਣੀਤੀ ਨਾਇਕ, ਪੱਛਮੀ ਬੰਗਾਲ ਦੀ ਪ੍ਰਣੀਤੀ ਦਾਸ ਤੇ ਆਂਧਰਾ ਪ੍ਰਦੇਸ਼ ਦੀ ਅਰੁਣਾ ਰੈਡੀ ਨੇ ਉਸ ਨੂੰ ਸਖ਼ਤ ਟੱਕਰ ਦਿੱਤੀ। ਉਸ ਨੇ ਕਿਹਾ ਕਿ ਉਸ ਦਾ ਪੂਰਾ ਧਿਆਨ ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ’ਤੇ ਲੱਗਾ ਹੈ, ਕਿਉਂਕਿ ਉਹ ਰੀਓ ਓਲੰਪਿਕ ਲਈ ਕੁਆਲੀਫਾਈਂਗ ਟੂਰਨਾਮੈਂਟ ਹੈ।
ਕੋਝੀਕੋੜ: ਕੌਮੀ ਫੁਟਬਾਲ ਮੁਕਾਬਲੇ ਸੰਤੋਸ਼ ਟਰਾਫੀ ਚੈਂਪੀਅਨਸ਼ਿਪ ਵਿੱਚ ਸ਼ੁੱਕਰਵਾਰ ਨੂੰ ਮਿਜ਼ੋਰਮ ਨੇ ਸੈਨਾ ਦੇ ਨਾਲ ਡਰਾਅ ਖੇਡ ਕੇ 35ਵੀਆਂ ਕੌਮੀ ਖੇਡਾਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਓਲੰਪੀਅਨ ਅਬਦੁਰ ਰਹਿਮਾਨ ਸਟੇਡੀਅਮ ਵਿੱਚ ਖੇਡੇ ਗਏ ਬੇਹੱਦ ਫ਼ਸਵੇਂ ਮੁਕਾਬਲੇ ਵਿੱਚ ਮਿਜ਼ੋਰਮ ਦੀ ਤਰਫ਼ੋਂ ਕਪਤਾਨ ਰੋਮਿੰਗ ਥੰਗਾ ਤੇ ਅਲਬਰਟ ਜੋਮਿੰਗ ਨੇ ਇਕ-ਇਕ ਗੋਲ ਕੀਤਾ, ਜਦੋਂਕਿ ਸੈਨਾ ਦੀ ਤਰਫ਼ੋਂ ਅਰਜੁਨ ਟੁਡੂ ਤੇ ਵਿਵੇਕ ਕੁਮਾਰ ਨੇ ਇਕ-ਇਕ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।
ਸੈਨਾ ਨੇ ਮੈਚ ਵਿੱਚ ਪੂਰੀ ਤਰ੍ਹਾਂ ਹਮਲਾਵਰ ਸ਼ੈਲੀ ਅਪਣਾਈ, ਪਰ ਕਈ ਅਹਿਮ ਮੌਕਿਆਂ ਨੂੰ ਉਹ ਗੋਲ ਵਿੱਚ ਨਹੀਂ ਭੁਨਾ ਸਕੀ।
ਦੂਜੇ ਪਾਸੇ ਮਿਜ਼ੋਰਮ ਭਾਵੇਂ ਜਿੱਤ ਤੋਂ ਰਹਿ ਗਈ, ਪਰ ਉਸ ਨੇ ਕੌਮੀ ਖੇਡਾਂ ਦੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।

Facebook Comment
Project by : XtremeStudioz