Close
Menu

ਕ੍ਰਿਕਟ ਦੇ ਇੱਕ ਖ਼ਰਬ ਤੋਂ ਵੱਧ ਮੁਰੀਦਾਂ ’ਚੋਂ 90 ਫ਼ੀਸਦੀ ਭਾਰਤ ਦੇ

-- 28 June,2018

ਦੁਬਈ, ਆਈਸੀਸੀ ਵੱਲੋਂ ਕਰਵਾਏ ਗਏ ਖੇਡ ਦੇ ਸਭ ਤੋਂ ਵੱਡੇ ਸਰਵੇਖਣ ਅਨੁਸਾਰ ਦੁਨੀਆਂ ਭਰ ਵਿੱਚ ਕ੍ਰਿਕਟ ਦੇ ਇੱਕ ਖ਼ਰਬ ਤੋਂ ਵੱਧ ਮੁਰੀਦ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਭਾਰਤੀ ਉਪ ਮਹਾਂਦੀਪ ਦੇ ਪ੍ਰਸ਼ੰਸਕਾਂ ਦਾ ਹੈ। ਸਰਵੇ ਦੇ ਨਤੀਜਿਆਂ ਅਨੁਸਾਰ ਪ੍ਰਸ਼ੰਸਕਾਂ ਦੀ ਔਸਤ ਉਮਰ (16 ਤੋਂ 69 ਦੇ ਉਮਰ ਵਰਗ ਵਿੱਚ) 34 ਸਾਲ ਹੈ, ਜਿਸ ਵਿੱਚੋਂ 61 ਫ਼ੀਸਦੀ ਪੁਰਸ਼ ਅਤੇ ਸਿਰਫ਼ 39 ਫੀਸਦੀ ਮਹਿਲਾਵਾਂ ਹਨ। ਆਈਸੀਸੀ ਨੇ ਇਹ ਸਰਵੇ ਇਹ ਸਮਝਣ ਲਈ ਕਰਵਾਇਆ ਹੈ ਕਿ ਕ੍ਰਿਕਟ ਦਾ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਹੈ, ਜਿਸ ਕਾਰਨ ਉਸ ਨੂੰ ਵਿਕਾਸ ਲਈ ਅੱਗੇ ਦੀ ਰਣਨੀਤੀ ’ਤੇ ਕੰਮ ਕਰਨ ਵਿੱਚ ਮਦਦ ਮਿਲੇਗੀ।
ਇਸ ਮੁਤਾਬਕ 70 ਫ਼ੀਸਦੀ ਦੇ ਕਰੀਬ ਪ੍ਰਸ਼ੰਸਕ ਟੈਸਟ ਕ੍ਰਿਕਟ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਇਸ ਤੋਂ ਵੱਧ ਰੁਚੀ ਇੰਗਲੈਂਡ ਅਤੇ ਵੇਲਜ਼ ਦੇ ਪ੍ਰਸ਼ੰਸਕਾਂ ਦੀ ਹੈ। ਉੱਥੇ ਇੱਕ ਰੋਜ਼ਾ ਕ੍ਰਿਕਟ ਨੂੰ ਪਸੰਦ ਕਰਨ ਵਾਲਿਆਂ ਦੀ ਤਾਦਾਦ ਦੱਖਣੀ ਅਫਰੀਕਾ ਵਿੱਚ ਸਭ ਤੋਂ ਵੱਧ 91 ਫੀਸਦੀ ਹੈ, ਜਦਕਿ ਪਾਕਿਸਤਾਨ ਵਿੱਚ 98 ਫੀਸਦੀ ਲੋਕ ਟੀ-20 ਕੌਮਾਂਤਰੀ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹਨ। ਆਲਮੀ ਪੱਧਰ ’ਤੇ ਟੀ-20 ਕੌਮਾਂਤਰੀ ਸਭ ਤੋਂ ਵੱਧ ਹਰਮਨ ਪਿਆਰੀ ਹੈ, ਜਿਸ ਨੂੰ 92 ਫੀਸਦੀ ਪ੍ਰਸ਼ੰਸਕ ਪਸੰਦ ਕਰਦੇ ਹਨ। ਇਸ ਤੋਂ ਬਾਅਦ ਇੱਕ ਰੋਜ਼ਾ ਦਾ ਨੰਬਰ ਆਉਂਦਾ ਹੈ, ਜਿਸ ਵਿੱਚ 88 ਫੀਸਦੀ ਲੋਕਾਂ ਦੀ ਰੁਚੀ ਹੈ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਸਿਰਫ਼ ਉਪ ਮਹਾਂਦੀਪ ਤੋਂ ਹੀ 90 ਫ਼ੀਸਦੀ ਪ੍ਰਸ਼ੰਸਕ ਮੌਜੂਦ ਹਨ।  ਆਈਸੀਸੀ ਦੇ ਆਲਮੀ ਟੂਰਨਾਮੈਂਟ ਦੀ ਹਰਮਨਪਿਆਰਤਾ ਦੇ ਮਾਮਲੇ ਵਿੱਚ 95 ਫ਼ੀਸਦੀ ਪ੍ਰਸ਼ੰਸਕ ‘ਦਿਲਚਸਪੀ ਜਾਂ ਬੇਹੱਦ ਦਿਲਚਸਪੀ’ ਰੱਖਦੇ ਹਨ ਅਤੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਅਤੇ ਆਈਸੀਸੀ ਵਿਸ਼ਵ ਟੀ-20 ਸਭ ਤੋਂ ਵੱਧ ਹਰਮਨ ਪਿਆਰੇ ਟੂਰਨਾਮੈਂਟ ਰਹੇ।

Facebook Comment
Project by : XtremeStudioz