Close
Menu

ਕ੍ਰਿਕਟ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਹੋਣਗੇ ਮਜ਼ਬੂਤ : ਇਮਰਾਨ

-- 08 December,2013

ਨਵੀਂ ਦਿੱਲੀ- ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਕ੍ਰਿਕਟ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਧਾਰਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਕ੍ਰਿਕਟ ਤੋਂ ਰਾਜਨੀਤਕ ਬਣੇ ਇਮਰਾਨ ਨੇ ਇਥੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ‘ਚ ਆਪਣੇ ਸੈਸ਼ਨ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਕ੍ਰਿਕਟ ਨਾਲ ਅਸੀਂ ਇਕ ਦੂਜੇ ਦੇ ਨੇੜੇ ਆ ਸਕਦੇ ਹਾਂ ਅਤੇ ਆਪਸੀ ਤਣਾਅ ਨੂੰ ਦੂਰ ਕਰ ਸਕਦੇ ਹਾਂ। ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਨੇ ਕਿਹਾ ਕਿ ਦੁਨੀਆ ‘ਚ ਭਾਰਤ-ਪਾਕਿਸਤਾਨ ਸੀਰੀਜ਼ ਅਜਿਹੀ ਸੀਰੀਜ਼ ਹੈ ਜੋ ਕਿਸੇ ਵੀ ਹੋਰਾਂ ਮੁਕਾਬਲੇ ਤੋਂ ਜ਼ਿਆਦਾ ਦੇਖੀ ਜਾਂਦੀ ਹੈ। ਇਸ ਸੀਰੀਜ਼ ਦੀ ਦੁਨੀਆ ‘ਚ ਕੋਈ ਹੋਰ ਸੀਰੀਜ਼ ਬਰਾਬਰੀ ਨਹੀਂਕਰ ਸਕਦੀ। ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲੇ ਨੂੰ ਸਭ ਤੋਂ ਜ਼ਿਆਦਾ ਦਿਲਚਸਪੀ ਨਾਲ ਦੇਖਿਆ ਜਾਂਦਾ ਹੈ ਪਰ ਨਾਲ ਹੀ ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਕ੍ਰਿਕਟ ਸਬੰਧ ਸੁਧਾਰਣ ‘ਚ ਮਹੱਤਵਪੂਰਨ ਹੋ ਸਕਦਾ ਹੈ ਤਾਂ ਇਹ ਤਣਾਅ ਦੇ ਚਰਮ ‘ਤੇ ਹੋਣ ਦੀ ਸਥਿਤੀ ‘ਚ ਵਿਭਾਜਕ ਵੀ ਹੋ ਸਕਦਾ ਹੈ। ਸਾਬਕਾ ਕਪਤਾਨ ਨੇ ਰਾਜਨੀਤਕ ਅੰਦਾਜ਼ ‘ਚ ਕਿਹਾ ਕਿ ਜੇ ਅਸੀਂ ਸਹੀ ਦਿਸ਼ਾ ‘ਚ ਵਧ ਰਹੇ ਹਾਂ ਗੱਲਬਾਤ ਹੋ ਰਹੀ ਹੈ ਅਤੇ ਕ੍ਰਿਕਟ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰ ਸਕਦਾ ਹੈ।

Facebook Comment
Project by : XtremeStudioz