Close
Menu

ਕ੍ਰਿਕਟ ਨੂੰ ਅਲਵਿਦਾ ਕਹਿਣਾ ਦਾ ਇਰਾਦਾ ਨਹੀਂ : ਪੀਟਰਸਨ

-- 24 December,2013

ਮੈਲਬੋਰਨ- ਇੰਗਲੈਂਡ ਦੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਪਿਨਰ ਗ੍ਰੀਮ ਸਵਾਨ ਤੋਂ ਬਾਅਦ ਉਨ੍ਹਾਂ ਦਾ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਕੋਈ ਇਰਾਦਾ ਨਹੀਂ ਹੈ।
ਬ੍ਰਿਸਬੇਨ ‘ਚ ਇਸ ਐਸ਼ੇਜ਼ ਲੜੀ ਦੌਰਾਨ 100ਵਾਂ ਟੈਸਟ ਖੇਡਣ ਵਾਲੇ ਪੀਟਰਸਨ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਵਾਨ ਦੇ ਸੰਨਿਆਸ ਅਤੇ ਤਣਾਅ ਕਾਰਨ ਜੋਨਾਥਨ ਟ੍ਰਾਟ ਦੇ ਵਾਪਸ ਪਰਤਣ ਦੇ ਮੱਦੇਨਜ਼ਰ ਇੰਗਲੈਂਡ ਟੀਮ ਦੀ ਕਮਾਨ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 33 ਸਾਲ ਦਾ ਹੋ ਚੁੱਕਾ ਹਾਂ ਅਤੇ ਪਹਿਲਾਂ ਤੋਂ ਬੇਹਤਰ ਬੱਲੇਬਾਜ਼ੀ ਕਰ ਰਿਹਾ ਹਾਂ। ਮੈਂ ਉਸ ਦਿਨ ਸੰਨਿਆਸ ਲਵਾਂਗਾ ਜਦੋਂ ਇੰਗਲੈਂਡ ਲਈ ਚੰਗਾ ਨਹੀਂ ਖੇਡ ਸਕਾਂਗਾ। ਫਿਲਹਾਲ ਤਾਂ ਮੈਂ ਬਹੁਤ ਚੰਗਾ ਖੇਡ ਰਿਹਾ ਹਾਂ।
ਉਨ੍ਹਾਂ ਨੇ ਸਵਾਨ ਦੇ ਸੰਨਿਆਸ ਤੋਂ ਬਾਅਦ ਬਿਆਨਬਾਜ਼ੀ ‘ਚ ਪੈਣ ਤੋਂ ਮਨ੍ਹਾਂ ਕਰਦੇ ਹੋਏ ਕਿਹਾ ਕਿ ਮੈਂ ਇਸ ਬਾਰੇ ‘ਚ ਨਹੀਂ ਸੋਚਣਾ ਚਾਹੁੰਦਾ। ਫਿਲਹਾਲ ਮੇਰਾ ਧਿਆਨ 26 ਦਸੰਬਰ ਤੋਂ ਸ਼ੁਰੂ ਹੋ ਰਹੇ ਮੈਲਬੋਰਨ ਟੈਸਟ ‘ਤੇ ਹੈ ਜਿਸ ਲਈ ਮੈਂ ਅਭਿਆਸ ਕਰ ਰਿਹਾ ਹਾਂ। ਇਹ ਪੁੱਛਣ ‘ਤੇ ਕਿ ਆਸਟ੍ਰੇਲੀਆ ਲਗਾਤਾਰ ਤਿੰਨ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਟੀਮ ‘ਚ ਬਦਲਾਅ ਦੀ ਜ਼ਰੂਰਤ ਹੈ। ਪੀਟਰਸਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਸਾਬਿਤ ਕਰ ਚੁੱਕੇ ਹਾਂ ਕਿ ਅਸੀਂ ਵਿਸ਼ਵ ਪੱਧਰੀ ਕ੍ਰਿਕਟਰ ਹਾਂ। ਤਿੰਨ ਮੈਚ ਨਾਲ ਕੋਈ ਖਿਡਾਰੀ ਖਰਾਬ ਨਹੀਂ ਹੋ ਜਾਂਦਾ। ਅਜਿਹਾ ਨਹੀਂ ਹੈ ਕਿ ਆਸਟ੍ਰੇਲੀਆ ਕੋਲੋਂ 5-0 ਨਾਲ ਹਾਰਨ ਤੋਂ ਬਾਅਦ ਵੀ ਤੁਹਾਡੇ ਕੈਰੀਅਰ ‘ਚ ਕੋਈ ਚੰਗਾ ਦਿਨ ਨਹੀਂ ਆਵੇਗਾ।

Facebook Comment
Project by : XtremeStudioz