Close
Menu

ਕ੍ਰਿਕਟ ਨੂੰ ਕੋਹਲੀ ਵਰਗੇ ਜਜ਼ਬਾਤੀ ਖਿਡਾਰੀਆਂ ਦੀ ਲੋੜ: ਬਾਰਡਰ

-- 21 December,2018

ਪਰਥ, 21 ਦਸੰਬਰ
ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਨੇ ਵਿਰਾਟ ਕੋਹਲੀ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਕ੍ਰਿਕਟ ਨੂੰ ਉਨ੍ਹਾਂ ਵਰਗੇ ਖਿਡਾਰੀਆਂ ਦੀ ਲੋੜ ਹੈ, ਜੋ ਮੈਦਾਨ ਉੱਤੇ ਜਜ਼ਬਾਤੀ ਰਹਿ ਸਕਦੇ ਹੋਣ।
ਬਾਰਡਰ ਨੇ ਫੌਕਸ ਕ੍ਰਿਕਟ ਦੇ ਇਕ ਪ੍ਰੋਗਰਾਮ ‘ਦਿ ਫਾਲੋਆਨ’ ਵਿਚ ਕਿਹਾ ਕਿ ਸਾਡੀ ਖੇਡ ਵਿਚ ਇਸ ਤਰ੍ਹਾਂ ਦੇ ਵਧੇਰੇ ਲੋਕ ਨਹੀਂ ਹਨ। ਕ੍ਰਿਕਟ ਦੀ ਪੇਸ਼ੇਵਰ ਪਹੁੰਚ ਕਾਰਨ ਜਜ਼ਬਾਤੀ ਮਾਹੌਲ ਕੁੱਝ ਘੱਟ ਹੋ ਗਿਆ ਹੈ।
ਆਸਟਰੇਲੀਆ ਵਿਚ ਮੌਜੂਦਾ ਟੈਸਟ ਲੜੀ ਦੌਰਾਨ ਹਮਲਾਵਰ ਜਸ਼ਨ ਮਨਾਉਣ ਦੇ ਲਈ ਮਾਈਕ ਹਸੀ, ਮਿਸ਼ੇਲ ਜਾਨਸਨ ਸੰਜੇ ਮਾਂਜੇਕਰ ਨੇ ਕੋਹਲੀ ਦੀ ਨਿੰਦਾ ਕੀਤੀ ਹੈ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨਾਲ ਕੋਹਲੀ ਦੀ ਬਹਿਸ ਹੋ ਗਈ ਸੀ।
ਬਾਰਡਰ ਨੇ ਕਿਹਾ ਕਿ ਉਸ ਨੇ ਕਿਸੇ ਕਪਤਾਨ ਨੂੰ ਟੀਮ ਦੇ ਖਿਡਾਰੀਆਂ ਵੱਲੋਂ ਵਿਕਟ ਲੈਣ ਬਾਅਦ ਇਸ ਤਰ੍ਹਾਂ ਜਸ਼ਨ ਮਨਾਉਂਦਿਆਂ ਨਹੀਂ ਦੇਖਿਆ। ਇਹ ਜ਼ਰੂਰਤ ਤੋਂ ਵਧੇਰੇ ਹੈ ਪਰ ਚੰਗਾ ਵੀ ਹੈ। ‘ਉਸ ਵਿਚ ਜਾਨੂੰਨ ਹੈ।’ ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀ ਧਰਤੀ ਉੱਤੇ ਜਿੱਤ ਕੇ ਆਪਣੀ ਛਾਪ ਛੱਡਣੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਘਰ ਤੋਂ ਬਾਹਰ ਜਿੱਤਣ ਨੂੰ ਏਨਾ ਬੇਤਾਬ ਹੈ ਤੇ ਅਸਲ ਵਿਚ ਹੀ ਨੰਬਰ ਇੱਕ ਬਣਨ ਦਾ ਹੱਕਦਾਰ ਹੈ। ਬਤੌਰ ਕਪਤਾਨ ਇਹ ਉਸਦੀ ਅਸਲੀ ਪ੍ਰਖਿਆ ਹੈ। ਬਾਰਡਰ ਨੇ ਕਿਹਾ,‘ ਉਹ ਟੀਮ ਨੂੰ ਨੰਬਰ ਇੱਕ ਬਣਾਉਣ ਵਿਚ ਕਾਮਯਾਬ ਰਿਹਾ ਹੈ ਪਰ ਕਪਤਾਨ ਦੀ ਅਸਲੀ ਪਛਾਣ ਆਪਣੇ ਦੇਸ਼ ਤੋਂ ਬਾਹਰ ਮਿਲੀ ਜਿੱਤ ਦੇ ਨਾਲ ਹੀ ਹੁੰਦੀ ਹੈ। ਉਹ ਇਸ ਘਾਟ ਨੂੰ ਪੂਰੀ ਕਰਨਾ ਚਾਹੁੰਦਾ ਹੈ।

Facebook Comment
Project by : XtremeStudioz