Close
Menu

ਕ੍ਰਿਸ਼ 3′ ‘ਚ ਟ੍ਰਿਪਲ ਰੋਲ ਨਿਭਾਉਣਾ ਆਸਾਨ ਨਹੀਂ ਰਿਹਾ : ਰਿਤਿਕ ਰੋਸ਼ਨ

-- 06 August,2013

images (5)

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਕ੍ਰਿਸ਼ 3’ ਵਿਚ ਉਨ੍ਹਾਂ ਲਈ ਟ੍ਰਿਪਲ ਰੋਲ ਨਿਭਾਉਣਾ ਆਸਾਨ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਰੋਲ ਨਿਭਾਉਣਾ ਮੇਰੇ ਲਈ ਚੁਣੌਤੀਪੂਰਨ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਵਿਚ ਰੋਹਿਤ ਦਾ ਕਿਰਦਾਰ ਨਿਭਾਉਣਾ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰਿਤਿਕ ਰੋਸ਼ਨ ਨੇ ਕਿਹਾ, ”ਕੋਈ ਮਿਲ ਗਿਆ ਦੇ ਰੋਹਿਤ ਦੇ ਕਿਰਦਾਰ ਨੂੰ ਫਿਲਮ ‘ਕ੍ਰਿਸ਼ 3’ ਵਿਚ ਉਮਰਦਰਾਜ ਦਿਖਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰੋਹਿਤ ਦੇ ਕਿਰਦਾਰ ਦੇ ਲੁੱਕ ਨੂੰ ਅਪਣਾਉਣ ਲਈ ਰਿਤਿਕ ਨੂੰ ਫਿਲਮ ਦੇ ਸੈੱਟ ‘ਤੇ ਚਾਰ ਘੰਟੇ ਪਹਿਲੇ ਪਹੁੰਚਣਾ ਹੁੰਦਾ ਸੀ। ਰਿਤਿਕ ਨੇ ਕਿਹਾ ਕਿ ਰੋਹਿਤ ਦੇ ਕਿਰਦਾਰ ਵਿਚ ਬਚਪਨਾ ਵੀ ਹੈ, ਪਰ ਉਹ ਕ੍ਰਿਸ਼ਨਾ ਵੀ ਹੈ। ਇੰਨਾਂ ਕਿਰਦਾਰਾਂ ਵਿਚ ਸਤੁੰਲਨ ਲਿਆਉਣ ਵਿਚ ਕਾਫੀ ਮਿਹਨਤ ਕਰਨੀ ਪਈ।
ਜ਼ਿਕਰਯੋਗ ਹੈ ਕਿ ‘ਕ੍ਰਿਸ਼ 3’ ਰਾਕੇਸ਼ ਰੋਸ਼ਨ ਵਲੋਂ ਬਣਾਈ ਸਾਲ 2003 ਵਿਚ ਰਿਲੀਜ਼ ਫਿਲਮ ਕੋਈ ਮਿਲ ਗਿਆ ਦਾ ਤੀਜਾ ਸੰਸਕਰਨ ਹੈ। ਇਸ ਦਾ ਦੂਜਾ ਸੰਸਕਰਨ ਕ੍ਰਿਸ਼ 2006 ਵਿਚ ਬਣਾਇਆ ਗਿਆ ਸੀ। ‘ਕ੍ਰਿਸ਼ 3’ ਵਿਚ ਰਿਤਿਕ ਰੋਸ਼ਨ, ਪ੍ਰਿਯੰਕਾ ਚੋਪੜਾ, ਵਿਵੇਕ ਓਬਰਾਏ ਅਤੇ ਕੰਗਨਾ ਰਨਾਓਤ ਦੀ ਮੁੱਖ ਭੂਮਿਕਾ ਹੈ। ਇਹ ਫਿਲਮ 4 ਨਵੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz