Close
Menu

ਕੰਗਣਾ ਰਾਣੌਤ ਦੀ ‘ਰੰਗੂਨ’ ਦਾ ਟ੍ਰੇਲਰ 6 ਜਨਵਰੀ ਨੂੰ ਹੋਵੇਗਾ ਰਿਲੀਜ਼

-- 02 January,2017
ਮੁੰਬਈ—ਬਾਲੀਵੁੱਡ ਅਦਾਕਾਰਾ ਕੰਗਣਾ ਦੀ ਨਵੀਂ ਆਉਣ ਵਾਲੀ ਫਿਲਮ ‘ਰੰਗੂਨ’ ਇਕ ਯੁੱਧ ਅਧਾਰਿਤ ਹੈ। ਇਸ ਫਿਲਮ ਦਾ ਟ੍ਰੇਲਰ 6 ਜਨਵਰੀ, 2017 ਨੂੰ ਰਿਲੀਜ਼ ਹੋਵੇਗਾ। ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ‘ਚ ਸੈਫ ਅਲੀ ਖ਼ਾਨ, ਸ਼ਹਿਦ ਕਪੂਰ ਅਤੇ ਕੰਗਣਾ ਰਣੌਤ ਮੁੱਖ ਭੂਮਿਕਾਵਾਂ ‘ਚ ਹਨ। ਵਿਸ਼ਾਲ ਭਾਰਦਵਾਜ ਦੀ ਇਹ ਫਿਲਮ 1940 ਦੇ ਦਹਾਕੇ ਚ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਦੂਜੇ ਵਿਸ਼ਵ ਯੁੱਧ ਦਾ ਪਿੱਠਭੂਮੀ ‘ਤੇ ਅਧਾਰਿਤ ਇਕ ਪ੍ਰੇਮ ਤ੍ਰਿਕੋਣ ਕਹਾਣੀ ਹੈ।
ਫਿਲਮ ਦੇ ਟ੍ਰੇਲਰ ਲਾਂਚ ਦੀ ਤਿਆਰੀ ਬੀਤੇ ਦਿਨ ਕੀਤੀ ਗਈ। ਫਿਲਮ ਬਾਰੇ ‘ਚ ਹਾਲਾਂਕਿ ਕੁਝ ਵੀ ਅਜੇ ਕਿਸੇ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਪਰ ਸ਼ਾਹਿਦ ਦਾ ਆਰਮੀ ਅਫਸਰ ‘ਚ ਕਿਰਦਾਰ ਦਾ ਲੁੱਕ ਸ਼ੂਟਿੰਗ ਦੌਰਾਨ ਲੀਕ ਹੋ ਗਿਆ। ਸਾਲ 1940 ਦੇ ਦਹਾਕੇ ਦੀ ਐਕਸ਼ਨ ਦੀਵਾ ਬਹਾਦਰ ਮਿਸ ਯੂਲੀਆ ਦੇ ਰੂਪ ‘ਚ ਕੰਗਣਾ ਦਾ ਲੁੱਕ ਪੋਸਟਰ ਜਾਰੀ ਕੀਤਾ ਗਿਆ। ਸ਼ਾਜਿਦ ਨਾਡਿਆਡਵਾਲਾ ਅਤੇ ਵਿਸ਼ਾਲ ਭਾਰਦਵਾਜ ਵਲੋਂ ਬਣਾਈ ਗਈ ਫਿਲਮ ‘ਰੰਗੂਨ’ 24 ਫਰਵਰੀ 2017 ਨੂੰ ਹੋਵੇਗੀ ਰਿਲੀਜ਼।
Facebook Comment
Project by : XtremeStudioz