Close
Menu

ਕੰਗਨਾ ਨੇ ਕੀਤੀ ਜੰਮੂ ‘ਚ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਮੁਲਾਕਾਤ

-- 08 February,2017

ਜੰਮੂ— ਅਦਾਕਾਰਾ ਕੰਗਨਾ ਰਨੌਤ ਮੰਗਲਵਾਰ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਕੋਲ ਪਹੁੰਚੀ ਅਤੇ ਉਹ ਉਨ੍ਹਾਂ ਨਾਲ ਮਿਲਣ ਨੂੰ ਲੈ ਕੇ ਖੁਸ਼ਕਿਸਮਤ ਹੈ, ਜੋ ਮੁਸ਼ਕਿਲ ਹਲਾਤਾਂ ‘ਚ ਦੇਸ਼ ਦੀ ਪਹਿਰੇਦਾਰੀ ਕਰਦੇ ਹਨ।

ਉਨ੍ਹਾਂ ਨੇ ਜਵਾਨਾਂ ਨਾਲ ਮੁਲਾਕਾਤ ਦੌਰਾਨ ਕਿਹਾ, ”ਮੈਂ ਇਥੇ ਆਉਣ ਅਤੇ ਤੁਹਾਡੇ ( ਬੀ.ਐੱਸ.ਐੱਫ. ਜਵਾਨਾਂ) ਅਤੇ ਤੁਹਾਡੇ ਪਰਿਵਾਰ ਵਾਲਿਆਂ ਨਾਲ ਮਿਲਣ ਨੂੰ ਲੈ ਕੇ ਖੁਸ਼ਕਿਸਮਤ ਹਾਂ। ਮੇਰੇ ਲਈ ਇਹ ਮਾਣ ਦੀ ਗੱਲ ਹੈ।” ਉਹ ਵਿਸ਼ਾਲ ਭਾਰਦਵਾਜ਼ ਦੇ ਨਿਰਦੇਸ਼ਨ ਵਾਲੀ ਫਿਲਮ ‘ਰੰਗੂਨ’ ‘ਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ ਅਤੇ ਇਹ ਫਿਲਮ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

Facebook Comment
Project by : XtremeStudioz