Close
Menu

ਕੰਜਰਵਟਿਵ ਪਾਰਟੀ ਆਪਣੇ ਮਹੱਤਵਪੂਰਨ ਲੀਡਰਾਂ ਦੀ ਕਮੀ ਵਿਚ ਪੂਰੇ ਜਨੂਨ ਨਾਲ ਵੱਧ ਰਹੀ ਹੈ ਅੱਗੇ

-- 24 August,2015

ਓਟਾਵਾ : ਇਸ ਵਾਰ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਵਿਚ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਚੇ ਨਾਲ ਉਨ੍ਹਾਂ ਦੀ ਪਾਰਟੀ ਦੇ ਕਈ ਮਹੱਤਵਪੂਰਨ ਅਤੇ ਪੁਰਾਣੇ ਸਾਥੀ ਮੌਜੂਦ ਨਹੀਂ ਹਨ। ਇਨਾਂ ਗ਼ੈਰ ਹਾਜ਼ਰ ਲੀਡਰਾਂ ਦੀ ਸੂਚੀ ਵਿਚ ਜਿਮ ਫ਼ਲਾਹਰਟੀ ਦਾ ਨਾਂ ਸਭ ਨਾਲੋਂ ਵਧੇਰੇ ਮਹੱਤਵਪੂਰਨ ਹੈ।

2006 ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹਾਰਪਰ ਵੱਲੋਂ ਇਹ ਪਹਿਲਾ ਕੈਂਪੇਨ ਹੈ, ਜਿਸ ਵਿਚ ਹਾਰਪਰ ਦੇ ਵਿੱਤ ਮੰਤਰੀ ਜਿਮ ਫ਼ਲਾਹਰਟੀ ਉਨ੍ਹਾਂ ਦੇ ਨਾਲ ਨਹੀਂ ਹਨ। ਫ਼ਲਾਹਰਟੀ ਦੀ ਮੌਤ ਪਿਛਲੇ ਸਾਲ ਹੋਈ ਸੀ। ਉਹ ਬਹੁਤ ਹੀ ਮਜ਼ਬੂਤ ਸ਼ਖਸੀਅਤ ਵਾਲੇ ਬਹੁਤ ਹੀ ਮਜ਼ਬੂਤ ਕਮਿਊਨੀਕੇਟਰ ਵੀ ਸਨ। ਉਨ੍ਹਾਂ ਦੀ ਮੌਜੂਦਗੀ ਹੀ ਪਾਰਟੀ ਲਈ ਵਧੀਆ ਸੰਕੇਤ ਹੁੰਦੇ ਸਨ। ਵਿਸ਼ਵ ਪੱਧਰ ‘ਤੇ ਜਿਮ ਫ਼ਲਾਹਰਟੀ ਦੀ ਸ਼ਖਸੀਅਤ ਨੇ ਆਪਣਾ ਇਕ ਅਨੂਠਾ ਪ੍ਰਭਾਵ ਸਿਰਜਿਆ ਸੀ।

2014 ਵਿਚ ਆਪਣਾ ਵਿਤ ਮੰਤਰੀ ਦਾ ਅਹੁਦਾ ਤਿਆਗਣ ਤੋਂ ਕੁੱਝ ਹੀ ਹਫ਼ਤਿਆਂ ਬਾਅਦ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਸੇ ਨਾਲ ਹੀ ਜੌਨ ਬੇਅਰਡ, ਪੀਟਰ ਮੈਕੇਅ ਅਤੇ ਜੇਮਸ ਮੂਰੇ ਵਰਗੇ ਕੰਜ਼ਰਵਟਿਵ ਲੀਡਰਾਂ ਵੱਲੋਂ ਵੀ ਮੁੜ ਚੋਣਾਂ ਨਾ ਲੜਨ ਦਾ ਫ਼ੈਸਲਾ ਲੈਣ ਤੋਂ ਬਾਅਦ ਕੰਜ਼ਰਵਟਿਵ ਸਰਕਾਰ ਨੂੰ ਇਹ ਕਮੀ ਹੋਰ ਵੀ ਵਧੇਰੇ ਖਲ ਰਹੀ ਹੈ।

ਪਰ ਇਨ੍ਹਾਂ ਕਮੀਆਂ ਦੇ ਬਾਵਜੂਦ ਵੀ ਇਸ ਸਾਲ ਵੀ ਹਰ ਵਾਰ ਵਾਂਗ ਕੰਜ਼ਰਵਟਿਵ ਸਰਕਾਰ ਆਪਣੀ ਪੂਰੀ ਸ਼ਕਤੀ ਨਾਲ ਅਤੇ ਪੂਰੇ ਜਨੂਨ ਨਾਲ ਕੈਨਪੇਨਿੰਗ ਕਰ ਰਹੀ ਹੈ ਅਤੇ ਹਰ ਵਾਰ ਵਾਂਗ ਇਸ ਵਾਰ ਵੀ ਕੰਜ਼ਰਵਟਿਵ ਸਰਕਾਰ ਨੂੰ ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ।

Facebook Comment
Project by : XtremeStudioz