Close
Menu

ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰਾਂ ਦੀ ਬਹਿਸ ਵਿੱਚ ਮੁੜ ਹਿੱਸਾ ਨਹੀਂ ਲੈਣਗੇ ਓਲਿਏਰੀ!

-- 01 March,2017

ਓਟਵਾ, ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਇੱਕ ਵਾਰੀ ਮੁੜ ਮੰਗਲਵਾਰ ਰਾਤ ਨੂੰ ਬਹਿਸ ਕਰਨਗੇ ਪਰ ਇਸ ਵਾਰੀ ਸੱਭ ਤੋਂ ਵੱਧ ਚਰਚਿਤ ਉਮੀਦਵਾਰ ਉੱਥੇ ਮੌਜੂਦ ਨਹੀਂ ਰਹੇਗਾ।
ਸੈਲੇਬ੍ਰਿਟੀ ਨਿਵੇਸ਼ਕ ਕੈਵਿਨ ਓਲਿਏਰੀ ਦਾ ਕਹਿਣਾ ਹੈ ਕਿ ਉਹ ਇਸ ਲਈ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਨ੍ਹਾਂ ਨੂੰ 14 ਉਮੀਦਵਾਰਾਂ ਵਾਲਾ ਫੌਰਮੈਟ ਪਸੰਦ ਨਹੀਂ ਹੈ ਪਰ ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਬਹਿਸ ਅੰਗਰੇਜ਼ੀ ਤੇ ਫਰੈਂਚ ਦੋਵਾਂ ਭਾਸ਼ਾਵਾਂ ਵਿੱਚ ਹੋਵੇਗੀ ਤੇ ਫਰੈਂਚ ਚੰਗੀ ਨਾ ਹੋਣ ਕਾਰਨ ਓਲਿਏਰੀ ਇਸ ਵਿੱਚ ਹਿੱਸਾ ਲੈਣ ਤੋਂ ਟਲ ਰਹੇ ਹਨ।
ਓਨਟਾਰੀਓ ਤੋਂ ਐਮਪੀ ਲੀਜ਼ਾ ਰਾਇਤ, ਜੋ ਕਿ ਓਲਿਏਰੀ ਦੀ ਵੱਡੀ ਆਲੋਚਕ ਹਨ, ਨੇ ਇੱਕ ਵਾਰੀ ਫਿਰ ਉਨ੍ਹਾਂ ਦੀ ਆਲੋਚਨਾ ਕੀਤੀ। ਲੀਡਰਸਿ਼ਪ ਦੌੜ ਵਿੱਚ ਸ਼ਾਮਲ ਸਸਕੈਚਵਨ ਤੋਂ ਐਮਪੀ ਐਂਡਰਿਊ ਸ਼ੀਅਰ ਨੇ ਓਲਿਏਰੀ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਉਹ ਤਾਂ ਲੀਡਰਸਿ਼ਪ ਨੂੰ ਪਾਰਟ ਟਾਈਮ ਜੌਬ ਵਾਂਗ ਲੈ ਰਹੇ ਹਨ। ਓਨਟਾਰੀਓ ਐਮਪੀ ਤੇ ਲੀਡਰਸਿ਼ਪ ਉਮੀਦਵਾਰ ਐਰਿਨ ਓਟੂਲੇ ਨੇ ਆਫਿਸ ਸਪੇਸ ਮੂਵੀ ਦੀ ਤਸਵੀਰ ਭੇਜ ਕੇ ਵਿਅੰਗ ਕੱਸਦਿਆਂ ਓਲਿਏਰੀ ਨੂੰ ਬਹਿਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Facebook Comment
Project by : XtremeStudioz