Close
Menu

IT ਕੰਪਨੀਆਂ ਨੇ H1B ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਕੀਤਾ ਮੁਕੱਦਮਾ

-- 16 October,2018

ਵਾਸ਼ਿੰਗਟਨ — ਸੂਚਨਾ ਤਕਨਾਲੋਜੀ ਖੇਤਰ ਦੀਆਂ 1,000 ਤੋਂ ਜ਼ਿਆਦਾ ਛੋਟੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਇਕ ਸਮੂਹ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ 3 ਸਾਲ ਤੋਂ ਘੱਟ ਮਿਆਦ ਲਈ ਐੱਚ-1ਬੀ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਕੀਤਾ ਗਿਆ ਹੈ। ਸਧਾਰਨ ਤੌਰ ‘ਤੇ ਐੱਚ-1ਬੀ ਵੀਜ਼ਾ 3 ਸਾਲ ਤੋਂ 6 ਸਾਲ ਲਈ ਜਾਰੀ ਕੀਤਾ ਜਾਂਦਾ ਹੈ। ਇਹ ਗੈਰ ਅਪ੍ਰਵਾਸੀ ਵੀਜ਼ਾ ਹੁੰਦਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ। ਇਸ ਵੀਜ਼ਾ ਦੇ ਤਹਿਤ ਅਮਰੀਕੀ ਕੰਪਨੀਆਂ ਮੁਹਾਰਤ ਵਾਲੇ ਵਿਸ਼ੇਸ਼ ਕੰਮ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਦੀ ਹੈ। ਇਸ ਨਾਲ ਹਰੇਕ ਸਾਲ 10,000 ਕਰਮਚਾਰੀਆਂ ਨੂੰ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ ਹਾਇਰ ਕੀਤਾ ਜਾਂਦਾ ਹੈ।

ਟੈਕਸਾਸ ਦੇ ਡਲਾਸ ਸਥਿਤ ਆਈ.ਟੀ. ਸਰਵ ਅਲਾਇੰਸ ਨੇ 43 ਸਫਿਆਂ ਦੇ ਮੁਕੱਦਮੇ ਵਿਚ ਦੋਸ਼ ਲਗਾਇਆ ਹੈ ਕਿ ਇਮੀਗ੍ਰੇਸ਼ਨ ਏਜੰਸੀ ਨੇ 3 ਸਾਲ ਤੋਂ ਘੱਟ ਮਿਆਦ ਲਈ ਐੱਚ-1ਬੀ ਵੀਜ਼ਾ ਦੇਣਾ ਸ਼ੁਰੂ ਕੀਤਾ ਹੈ। ਉਸ ਨੇ ਕਿਹਾ,”ਇਹ ਵੀਜ਼ਾ ਕਈ ਵਾਰ ਸਿਰਫ ਕੁਝ ਦਿਨ ਜਾਂ ਮਹੀਨੇ ਲਈ ਹੀ ਕਾਨੂੰਨੀ ਹੁੰਦਾ ਹੈ। ਕੁਝ ਮਾਮਲਿਆਂ ਵਿਚ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਇਸ ਦੀ ਮਿਆਦ ਖਤਮ ਹੋ ਜਾਂਦੀ ਹੈ।” ਸਮੂਹ ਨੇ ਮੁਕੱਦਮੇ ਵਿਚ ਕਿਹਾ ਹੈ ਕਿ ਇਮੀਗ੍ਰੇਸ਼ਨ ਏਜੰਸੀ ਕੋਲ ਮੌਜੂਦਾ ਨਿਯਮਾਂ ਦੀ ਗਲਤ ਵਿਆਖਿਆ ਕਰਨ ਅਤੇ ਵੀਜ਼ਾ ਦੀ ਮਿਆਦ ਨੂੰ ਘੱਟ ਕਰਨ ਦਾ ਅਧਿਕਾਰ ਨਹੀਂ ਹੈ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਆਈ.ਟੀ. ਸਰਵ ਦਾ ਇਹ ਦੂਜਾ ਮੁਕੱਦਮਾ ਹੈ।

Facebook Comment
Project by : XtremeStudioz