Close
Menu

ਕੰਬੋਡੀਆ ਦੀਆਂ ਚੋਣਾਂ ‘ਚ ਮੁੜ ਜਿੱਤੇ ਹੁਨ ਸੇਨ

-- 08 September,2013

p.m1
ਨੋਮ ਪੇਹ—8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਕੰਬੋਡੀਆ ‘ਚ ਸੱਤਾਧਾਰੀ ਕੰਬੋਡੀਆ ਪੀਪਲਜ਼ ਪਾਰਟੀ ਸੀ.ਪੀ.ਸੀ. ਨੂੰ ਆਮ ਚੋਣਾਂ ‘ਚ ਸਪੱਸ਼ਟ ਬਹੁਮਤ ਮਿਲ ਗਿਆ ਹੈ। ਪ੍ਰਧਾਨ ਮੰਤਰੀ ਹੁਨ ਸੇਨ ਦੀ ਆਗਵਾਈ ਵਾਲੀ ਸੀ.ਪੀ.ਸੀ. ਨੇ 68 ਸੀਟਾਂ ਜਿੱਤੀਆਂ ਹਨ। ਜਦੋਂਕਿ ਵਿਰੋਧੀ ਕੰਬੋਡੀਅਨ ਨੈਸ਼ਨਲ ਰੇਸਕਯੂ ਪਾਰਟੀ ਨੇ 55 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਰੇਸਕਯੂ ਪਾਰਟੀ ਦੇ ਮੁੱਖ ਸੇਮ ਰਨਸੀ ਨੇ ਸੱਤਾਧਾਰੀ ਦਲ ‘ਤੇ ਚੋਣਾਂ ‘ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਹੈ। 61 ਸਾਲਾਂ ਸੇਨ 28 ਸਾਲਾਂ ਤੋਂ ਕੰਬੋਡੀਆ ਦੀ ਸੱਤਾ ‘ਚ ਹਨ। ਚੋਣਾਂ ਕਮਿਸ਼ਨ ਨੇ ਦੱਸਿਆ ਹੈ ਕਿ ਸੀ.ਪੀ.ਸੀ. ਨੂੰ 32 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ ਜਦੋਂ ਕਿ ਰੇਸਕਯੂ ਪਾਰਟੀ ਨੂੰ 29 ਲੱਖ ਵੋਟਾਂ ਮਿਲੀਆਂ ਹਨ।

Facebook Comment
Project by : XtremeStudioz