Close
Menu

ਕੰਮ ਠੱਪ ਹੋਣ ਨਾਲ ਅਮਰੀਕੀ ਅਰਥ-ਵਿਵਸਥਾ ਨੂੰ ਹੋਵੇਗਾ ਨੁਕਸਾਨ : ਓਬਾਮਾ

-- 02 October,2013

obama30ਵਾਸ਼ਿੰਗਟਨ ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸਰਕਾਰ ਦਾ ਕੰਮਕਾਰ ਠੱਪ ਹੋਣ ਨਾਲ ਅਮਰੀਕੀ ਅਰਥ-ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗੀ। ਓਬਾਮਾ ਨੇ ਮੌਜੂਦਾ ਸੰਕਟ ਲਈ ਵਿਰੋਧੀ ਰੀਪਬਲੀਕਨ ਪਾਰਟੀ ਨੂੰ ਜ਼ਿੰਮਵਾਰ ਠਹਿਰਾਇਆ ਹੈ । ਜਿਸ ਕਾਰਨ 10 ਲੱਖ ਸੰਘੀ ਕਰਮੀਆਂ ਨੂੰ ਬਿਨਾ ਤਨਖਾਹ ਦੇ ਛੁੱਟੀ ‘ਤੇ ਜਾਣਾ ਪਿਆ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੁੱਖ ਸਿਹਤ ਪ੍ਰੋਗਰਾਮ ‘ਓਬਾਮਾ ਕੇਅਰ’ ‘ਤੇ ਭੇਦਭਾਵਾਂ ਦੇ ਕਾਰਨ ਰੀਪਬਲੀਕਨ ਐਂਡ ਡੈਮੋਕ੍ਰੇਟ ਦਰਮਿਆਨ ਖਰਚ ਅਤੇ ਬਜਟ ‘ਤੇ ਸਹਿਮਤੀ ਨਹੀਂ ਬਣ ਸਕੀ ਜਿਸ ਦੇ ਚੱਲਦੇ ਦੋਵੇਂ ਅੱਧੀ ਰਾਤ ਤੱਕ ਕੋਈ ਸਮਝੌਤਾ ਕਰਨ ‘ਚ ਅਸਫਲ ਰਹੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਉਹ ਸਰਕਾਰ ਦਾ ਕੰਮਕਾਰ ਜਿੰਨੇ ਲੰਬੇ ਸਮੇਂ ਤੱਕ ਠੱਪ ਰਹੇਗਾ ਉਸਦੇ ਮਾੜੇ ਪ੍ਰਭਾਵ ਉਨ੍ਹੇ ਹੀ ਜ਼ਿਆਦਾ ਹੋਣਗੇ ਅਤੇ ਜ਼ਿਆਦਾ ਪਰਿਵਾਰ ਪ੍ਰਭਾਵਿਤ ਹੋਣਗੇ ਅਤੇ ਜ਼ਿਆਦਾ ਵਪਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਕਾਂਗਰਸ ਤੋਂ ਮੰਗ ਕੀਤੀ ਕਿ ਬਜਟ ਨੂੰ ਪਾਸ ਕਰਨ ਜਿਸ ਨਾਲ ਸਰਕਾਰ ਦਾ ਕੰਮ ਕਾਰ ਠੱਪ ਹੋਣਾ ਖਤਮ ਹੋ ਸਕੇ।

Facebook Comment
Project by : XtremeStudioz