Close
Menu

ਕੰਜ਼ਰਵਟਿਵ ਸਰਕਾਰ 2020 ਤੱਕ 1.3 ਮਿਲੀਅਨ ਨੌਕਰੀਆਂ ਕਰੇਗੀ ਪੈਦਾ : ਹਾਰਪਰ

-- 23 September,2015

ਵਿਨੀਪੈਗ : ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਨੇ ਮੰਗਲਵਾਰ ਨੂੰ ਕੈਂਪੇਨਿੰਗ ਦੌਰਾਨ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਮਜ਼ਰਵਟਿਵ ਸਰਕਾਰ ਦੇ ਦੁਬਾਰਾ ਚੁਣੇ ਜਾਣ ਦੀ ਸੂਰਤ ਵਿਚ ਸਰਕਾਰ ਵੱਲੋਂ ਦੇਸ਼ ਵਿਚ ਹੋਰ ਵੀ ਵੱਧ ਤੇਜ਼ੀ ਨਾਲ ਨਵੀਆਂ ਨੌਕਰੀਆਂ ਪੈਦਾ ਕੀਤੇ ਜਾਣ ਦਾ ਕੰਮ ਆਰੰਭ ਦਿੱਤਾ ਜਾਵੇਗਾ।

ਆਪਣੀ ਪਾਰਟੀ ਦੇ ਜੌਬ ਟਾਰਡਗੇਟ ਬਾਰੇ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਉਣ ਵਾਲੇ ਆਰਥਿਕ ਸੰਕਟ ਤੋਂ ਉਬਾਰਨ ਲਈ ਸਿਰਫ਼ ਕੰਜ਼ਰਵਟਿਵ ਪਾਰਟੀ ਹੀ ਸਹੀ ਦਿਸ਼ਾ ਪ੍ਰਦਾਨ ਕਰ ਸਕਦੀ ਹੈ।

ਹਾਰਪਰ ਨੇ ਕਿਹਾ ਕਿ, “ਯੂਰਪ ਵਿਚ ਪਹਿਲੋਂ ਹੀ ਕਰਜ਼ੇ ਦੀ ਸਥਿਤੀ ਬਣੀ ਹੋਈ ਹੈ, ਸੰਸਾਰ ਪੱਧਰ ‘ਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਬਜ਼ਾਰ ਵਿਚ ਮੰਦੀ ਚੱਲ ਰਹੀ ਹੈ ਅਤੇ ਇਹੀ ਅਸਲ ਸਥਿਤੀ ਹੈ, ਜਿਸ ਵਿਚ ਅਸੀਂ ਜੀ ਰਹੇ ਹਾਂ। ਇੱਥੇ ਜਿਊਣਾ ਮੁਸ਼ਕਿਲ ਵੀ ਹੈ ਅਤੇ ਖਤਰਨਾਕ ਵੀ। ਸੰਸਾਰ ਪੱਧਰ ‘ਤੇ ਅਰਥਚਾਰਾ ਡਗਮਗਾ ਰਿਹਾ ਹੈ।”

ਕੰਜ਼ਰਵਟਿਵ ਸਰਕਾਰ ਵੱਲੋਂ ਅਗਲੇ ਆਉਣ ਵਾਲੇ ਸਮੇਂ ਵਿਚ ਸਨ 2020 ਤੱਕ ਲਗਭਗ 1.3 ਮਿਲੀਅਨ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਹਾਰਪਰ ਨੇ ਇਹ ਵੀ ਕਿਹਾ ਕਿ ਰਿਸੈਸ਼ਨ ਦੇ  ਬਾਵਜੂਦ ਵੀ ਕੰਜ਼ਰਵਟਿਵ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਵੀ ਨੌਕਰੀਆਂ ਪੈਦਾ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਸਰਕਾਰ ਵੱਲੋਂ ਜਿਨ੍ਹਾਂ ਨੌਕਰੀਆਂ ਦੇ ਪੈਦਾ ਕੀਤੇ ਜਾਣ ਦੀ ਤਜ਼ਵੀਜ਼ ਰੱਖੀ ਗਈ ਹੈ ਇਨ੍ਹਾਂ ਵਿਚ 90 ਫ਼ੀਸਦੀ ਨੌਕਰੀਆਂ ਫ਼ੁੱਲ ਟਾਈਮ ਅਤੇ ਇਨ੍ਹਾਂ ਵਿਚੋਂ ਵੀ 80 ਫ਼ੀਸਦੀ ਨੌਕਰੀਆਂ ਪ੍ਰਈਵੇਟ ਸੈਕਟਰਾਂ ਵਿਚ ਹੋਣਗੀਆਂ ਅਤੇ ਇਹ ਸਾਰੀਆਂ ਹੀ ਇੰਡਰਸਟ੍ਰੀਜ਼ ਲਾਰਜ ਸਕੇਲ ਪ੍ਰਡਕਸ਼ਨ ਵਾਲੀਆਂ ਹੋਣਗੀਆਂ।”

Facebook Comment
Project by : XtremeStudioz