Close
Menu

ਕੰਜ਼ਰਵੇਟਿਵ ਐੱਮ.ਪੀ. ਮਿਸ਼ੇਲ ਰੈਂਪਲ ਕੈਲਗਰੀ ਦੀ ਮੇਅਰ ਬਣਨ ਦੀ ਇਛੁੱਕ!

-- 18 May,2017

ਟੋਰਾਂਟੋ— ਕੰਜ਼ਰਵੇਟਿਵ ਸੰਸਦ ਮੈਂਬਰ ਮਿਸ਼ੇਲ ਰੈਂਪਲ ਅਗਲੇ ਸਾਲ ਹੋਣ ਜਾ ਰਹੀਆਂ ਕੈਲਗਰੀ ਦੇ ਮੇਅਰ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੀ ਇਛੁੱਕ ਲੱਗ ਰਹੀ ਹੈ। ਕੈਲਗਰੀ ਨੋਜ਼ ਹਿੱਲ ਤੋਂ ਐਮ.ਪੀ. ਨੇ ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਇਸ ਗੱਲ ਦੀ ਸੰਭਵਨਾ ਬਾਰੇ ਕੋਈ ਸਪੱਸ਼ਟ ਉੱਤਰ ਨਹੀਂ ਦਿੱਤਾ, ਇਸ ਲਈ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਕੈਲਗਰੀ ਤੋਂ ਮੇਅਰ ਦੇ ਅਹੁਦੇ ਦੀ ਦਾਅਵੇਦਾਰੀ ਕਰ ਸਕਦੀ ਹੈ।ਬੁੱਧਵਾਰ ਨੂੰ ਰੈਂਪਲ ਨੇ ਕਿਹਾ ਕਿ ਉਹ ਓਟਾਵਾ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰੈਂਪਲ ਨੇ ਪਿੱਛੇ ਜਿਹੇ ਸੋਸ਼ਲ ਮੀਡੀਆ ਉੱਤੇ ਨੈਂਸੀ ‘ਤੇ ਮੌਜੂਦਾ ਸਿਟੀ ਕੌਂਸਲ ਨੂੰ ਚੁਣੌਤੀ ਦਿੱਤੀ ਸੀ। ਸੋਮਵਾਰ ਰਾਤ ਉਨ੍ਹਾਂ ਸ਼ਹਿਰ ਦੀ ਗ੍ਰੀਨ ਲਾਈਨ, ਜੋ ਕਿ 20 ਕਿਲੋਮੀਟਰ ਵਿੱਚ 4.65 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਲਾਈਟ ਰੇਲ ਪ੍ਰੋਜੈਕਟ ਹੈ, ਉੱਤੇ ਵੀ ਪ੍ਰਸ਼ਨ ਕੀਤਾ ਸੀ।ਓਟਾਵਾ ਵਿੱਚ ਰੈਂਪਲ ਨੇ ਆਖਿਆ ਕਿ ਉਹ ਇਸ ਗੱਲ ਤੋਂ ਕਾਫੀ ਨਾਖੁਸ਼ ਹਨ ਕਿ ਸ਼ਹਿਰ ਨੇ ਅਜਿਹੇ ਪ੍ਰੋਜੈਕਟ ਲਈ ਅੱਧਾ ਬਜਟ ਚੁਣਿਆ ਹੈ ਜਿਹੜਾ ਪਹਿਲਾਂ ਵੱਡੀ ਪੱਧਰ ਉੱਤੇ ਚਲਾਇਆ ਜਾਣਾ ਸੀ।ਜ਼ਿਕਰਯੋਗ ਹੈ ਕਿ ਜਦ ਕੁੱਝ ਦਿਨ ਪਹਿਲਾਂ ਤੋਂ ਇਸ ਸੰਬੰਧੀ ਪ੍ਰਸ਼ਨ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਉਹ ਗਰਮੀਆਂ ਦੀਆਂ ਛੁੱਟੀਆਂ ‘ਚ ਸੋਚੇਗੀ। ਕੈਲਗਰੀ ਦੀਆਂ ਮਿਊਂਸੀਪਲ ਚੋਣਾਂ 16 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। 27 ਮਈ ਨੂੰ ਫੈਡਰਲ ਕੰਜ਼ਰਵੇਟਿਵ ਆਪਣੇ ਨਵੇਂ ਲੀਡਰ ਚੁਣੇਗੀ।

Facebook Comment
Project by : XtremeStudioz