Close
Menu

ਖਬਰਾਂ ਦੀ ਨਿਰਪੱਖਤਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ: ਜੇਤਲੀ

-- 08 May,2015

ਨਵੀਂ ਦਿੱਲੀ- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਪ੍ਰਚਾਰ ਪ੍ਰਸਾਰ ਦੇ ਮਾਧਿਅਮਾਂ ਦੀ ਗਿਣਤੀ ਵਧੀ ਹੈ ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਖਬਰਾਂ ਦੀ ਨਿਰਪੱਖਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਸ਼੍ਰੀ ਜੇਤਲੀ ਨੇ ਇੱਥੇ ਡੀ. ਡੀ. ਨਿਊਜ਼ ਐਪਲੀਕੇਸ਼ਨ, ਭਾਰਤ-2015 ਦੇ ਈ ਐਡੀਸ਼ਨ ਅਤੇ ਸੂਚਨਾ ਪ੍ਰਸਾਰਨ ਮੰਤਰਾਲਾ ਦੀ ਈ ਪੁਸਤਕ ਦੀ ਸ਼ੁਰੂਆਤ ਦੇ ਮੌਕੇ ‘ਤੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਬੇਸ਼ੱਕ ਖਬਰਾਂ ਘਟਨਾ, ਮੁਕਾਬਲੇਬਾਜ਼ੀ ਜਾਂ ਐਂਕਰ ਦੀ ਸਮਝ ਦੇ ਆਧਾਰਿਤ ਹੋਣ ਪਰ ਤੱਥਾਂ ਅਤੇ ਸਹੀ ਜਾਣਕਾਰੀ ‘ਤੇ ਆਧਾਰਿਤ ਖਬਰਾਂ ਲਈ ਅਜੇ ਵੀ ਥਾਂ ਹੈ। ਪਾਠਕ ਅਤੇ ਦਰਸ਼ਕ ਮੁੱਦਿਆਂ ਅਤੇ ਘਟਨਾਵਾਂ ਬਾਰੇ ਵਿਆਪਕ ਅਤੇ ਹਰ ਪਹਿਲੂ ਨਾਲ ਜੁੜੀ ਜਾਣਕਾਰੀ ਚਾਹੁੰਦੇ ਹਨ। ਨਿਰਪੱਖ ਖਬਰਾਂ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਦਾ ਪ੍ਰਸਾਰਨ ਅਤੇ ਪ੍ਰਸਾਰ ਕਰਨ ਵਾਲੇ ਮਾਧਿਅਮ ਦੇ ਕੋਲ ਸਹੀ ਜਾਣਕਾਰੀ ਮੁਹੱਈਆ ਰਹੇ। ਸੂਚਨਾ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਡੀ. ਡੀ. ਨਿਊਜ਼ ਦੀ ਐਪਲੀਕੇਸ਼ਨ ਦੀ ਸ਼ੁਰੂਆਤ ਪ੍ਰਸਾਰ ਭਾਰਤੀ ਲਈ ਮੀਲ ਦਾ ਪੱਥਰ ਹੈ ਕਿਉਂਕਿ ਇਹ ਦੇਸ਼ ਭਰ ਦੇ ਦਰਸ਼ਕਾਂ ਨੂੰ ਖਬਰਾਂ ਅਤੇ ਜਾਣਕਾਰੀ ਮੁਹੱਈਆ ਕਰਾਉਣ ਦਾ ਮਾਧਿਅਮ ਹੈ। ਇਹ ਡੀ. ਡੀ. ਨਿਊਜ਼ 24 ਘੰਟੇ ਨਿਰਪੱਖ ਖਬਰਾਂ ਦੇ ਪ੍ਰਸਾਰਨ ਦਾ ਮੰਚ ਮੁਹੱਈਆ ਕਰਵਾਉਂਦਾ ਹੈ। ਇੰਡੀਆ-2015 ਅਤੇ ਭਾਰਤ -2015 ਦੇ ਈ ਐਡੀਸ਼ਨ ਬਾਰੇ ਉਨ੍ਹਾਂ ਕਿਹਾ ਕਿ ਹੁਣ ਪਾਠਕ ਇਨ੍ਹਾਂ ਪ੍ਰਕਾਸ਼ਨਾਂ ਰਾਹੀਂ ਈ ਮੋਡ ਤੋਂ ਵੀ ਦੇਸ਼ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।

Facebook Comment
Project by : XtremeStudioz