Close
Menu

ਖਸ਼ੋਗੀ ਕਤਲ ਕੇਸ ਦੇ ਬਾਅਦ ਸਾਊਦੀ ਅਰਬ ਖੁਫੀਆ ਨਿਗਰਾਨੀ ਵਧਾਉਣ ਲੱਗਾ

-- 22 December,2018

ਰਿਆਦ, 22 ਦਸੰਬਰ – ਸਾਊਦੀ ਅਰਬ ਸਰਕਾਰ ਦੀ ਆਲੋਚਨਾ ਕਰਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਬਾਰੇ ਸੰਸਾਰ ਪੱਧਰ `ਤੇ ਪੈਦਾ ਹੋਈ ਨਾਰਾਜ਼ਗੀ ਦੇ ਬਾਅਦ ਸਾਊਦੀ ਅਰਬ ਨੇ ਕੱਲ੍ਹ ਕਿਹਾ ਕਿ ਉਹ ਆਪਣੇ ਖੁਫੀਆ ਕੰਮਾਂ ਦੀ ਨਿਗਰਾਨੀ ਵਧਾਉਣ ਲਈ ਸਰਕਾਰੀ ਕੈਬਨਿਟਾਂ ਦਾ ਗਠਨ ਕਰ ਰਿਹਾ ਹੈ। ਸਰਕਾਰ ਨੇ ਕਿਹਾ ਕਿ ਪਿਛਲੇ ਉਪ ਖੁਫੀਆ ਮੁਖੀ ਅਹਿਮਦ ਅਲ-ਅਸਿਰੀ ਅਤੇ ਸ਼ਾਹੀ ਦਰਬਾਰ ਦੇ ਸਲਾਹਕਾਰ ਸਾਊਦ ਅਲ-ਕਹਿਤਾਨੀ ਦੀ ਅਗਵਾਈ ਵਿਚ ਇਕ ਮੁਹਿੰਮ ਹੇਠ 2 ਅਕਤੂਬਰ ਨੂੰ ਇਸਤਾਂਬੁਲ ਦੇ ਸਾਊਦੀ ਵਪਾਰਕ ਕੌਂਸਲੇਟ ਵਿੱਚ ਖਸ਼ੋਗੀ ਨੂੰ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਵਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਇਸ ਸੰਬੰਧ ਵਿੱਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਬਾਅਦ ਵਿਚ ਆਪਣੇ ਪੁੱਤਰ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦੇਖਰੇਖ ਵਿਚ ਮੁੱਖ ਖੁਫੀਆ ਏਜੰਸੀ ਦੇ ਮੁੜ ਗਠਨ ਦਾ ਹੁਕਮ ਦਿੱਤਾ, ਜਿਨ੍ਹਾਂ ਨੂੰ ਪੱਤਰਕਾਰ ਦੇ ਕਤਲ ਬਾਰੇ ਸੰਸਾਰ ਪੱਧਰ `ਤੇ ਸਖ਼ਤ ਆਲੋਚਨਾ ਝੱਲਣੀ ਪਈ ਸੀ, ਪਰ ਸਾਊਦੀ ਅਰਬ ਸਰਕਾਰ ਲਗਾਤਾਰ ਇਸ ਗੱਲੋਂ ਨਾਂਹ ਕਰਦੀ ਹੈ ਕਿ ਉਹ ਉਸ ਕਤਲ ਵਿਚ ਸ਼ਾਮਲ ਸਨ। ਇਸ ਬਾਰੇ ਸਾਊਦੀ ਪ੍ਰੈਸ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਕ੍ਰਾਊਨ ਪ੍ਰਿੰਸ ਦੀ ਪ੍ਰਧਾਨਗੀ ਵਾਲੀ ਇਕ ਕਮੇਟੀ ਨੇ ਕੌਮੀ ਸੁਰੱਖਿਆ ਨੀਤੀ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਤੇ ਮਨਜ਼ੂਰ ਸ਼ੁਦਾ ਪ੍ਰਕਿਰਿਆ ਦੇ ਫਾਰਮੈੱਟ ਖੁਫੀਆ ਮੁਹਿੰਮਾਂ ਨੂੰ ਯਕੀਨੀ ਕਰਨ ਲਈ ਤਿੰਨ ਵਿਭਾਗਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ।

Facebook Comment
Project by : XtremeStudioz