Close
Menu

ਖਸ਼ੋਗੀ ਦੀ ਹੱਤਿਆ ਤੋਂ ਬਾਅਦ ਮੁਲਾਕਾਤ ਕਰ ਸਕਦੇ ਹਨ ਕ੍ਰਾਊਨ ਪ੍ਰਿੰਸ ਤੇ ਤੁਰਕੀ ਰਾਸ਼ਟਰਪਤੀ

-- 22 November,2018

ਅੰਕਾਰਾ — ਤੁਰਕੀ ਦੇ ਰਾਸ਼ਟਰਪਤੀ ਰਜਬ ਤਇਬ ਐਦਰੋਗਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਅੰਕਾਰਾ ਅਤੇ ਰਿਆਦ ਦੇ ਰਿਸ਼ਤਿਆਂ ‘ਚ ਤਣਾਅ ਵਿਚਾਲੇ ਅਗਲੇ ਹਫਤੇ ਅਰਜਨਟੀਨਾ ‘ਚ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਇਹ ਮੁਲਾਕਾਤ ਹੋ ਸਕਦੀ ਹੈ।
ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਵੀਰਵਾਰ ਨੂੰ ਆਖਿਆ ਕਿ ਅਸੀਂ ਸੰਮੇਲਨ ‘ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਹਾਂ ਸ਼ਖਸੀਅਤਾਂ ਵਿਚਾਲੇ ਇਹ ਮੁਲਾਕਾਤ ਹੋ ਸਕਦੀ ਹੈ। ਇਸਤਾਨਬੁਲ ‘ਚ ਸਾਊਦੀ ਅਰਬ ਦੇ ਵਣਜ ਦੂਤਘਰ ਦੇ ਅੰਦਰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮੁੱਦੇ ‘ਤੇ ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਚੱਲ ਰਹੀ ਹੈ। ਖਸ਼ੋਗੀ ਦੀ ਮੌਤ ਤੋਂ ਬਾਅਦ ਐਦਰੋਗਨ ਅਤੇ ਕ੍ਰਾਊਨ ਪ੍ਰਿੰਸ ਵਿਚਾਲੇ ਇਹ ਪਹਿਲੀ ਮੁਲਾਕਾਤ ਹੋ ਸਕਦੀ ਹੈ। ਖਸ਼ੋਗੀ ਦੀ ਹੱਤਿਆ ਮਾਮਲੇ ਦੀ ਜਾਂਚ ਦੇ ਸਬੰਧ ‘ਚ ਪਿਛਲੇ ਮਹੀਨੇ ਦੋਹਾਂ ਵਿਚਾਲੇ ਫੋਨ ‘ਤੇ ਗੱਲਬਾਤ ਹੋਈ ਸੀ।

Facebook Comment
Project by : XtremeStudioz