Close
Menu

‘ਖਸ਼ੋਗੀ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਕੀਤਾ ਗਿਆ ਸੀ ਨਸ਼ਟ’

-- 02 November,2018

ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਤੈਯਬ ਏਦ੍ਰੋਗਾਨ ਦੇ ਇਕ ਸਲਾਹਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸਤਾਂਬੁੱਲ ਸਥਿਤ ਸਾਊਦੀ ਅਰਬ ਦੇ ਦੂਤਘਰ ‘ਚ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਨਸ਼ਟ ਕਰਕੇ ਉਸ ਨੂੰ ਕਿਸੇ ਤਰਲ ‘ਚ ‘ਘੋਲ’ ਦਿੱਤਾ ਗਿਆ ਸੀ। ਤੁਰਕੀ ਦੇ ਅਧਿਕਾਰੀ ਦੇ ਹਵਾਲੇ ਨੇ ਇਕ ਅਮਰੀਕੀ ਪੱਤਰਕਾਰ ਏਜੰਸੀ ਨੇ ਇਹ ਖਬਰ ਦਿੱਤੀ ਹੈ, ਜਿਸ ‘ਚ ਖਸ਼ੋਗੀ ਕੰਮ ਕਰਦੇ ਸਨ। ਅਧਿਕਾਰੀ ਹੁਣ ਇਹ ਪਤਾ ਲਗਾ ਰਹੇ ਹਨ ਕਿ ਖਸ਼ੋਗੀ ਦੀ ਲਾਸ਼ ਨੂੰ ਤੇਜ਼ਾਬ ਨਾਲ ਤਾਂ ਨਹੀਂ ਨਸ਼ਟ ਕੀਤਾ ਗਿਆ।

ਏਦ੍ਰੋਗਾਨ ਦੇ ਸਲਾਹਕਾਰ ਤੇ ਤੁਰਕੀ ਦੇ ਸੱਤਾਧਾਰੀ ਦਲ ਦੇ ਇਕ ਅਹੁਦਾ ਅਧਿਕਾਰੀ ਯਾਸਿਨ ਆਕਤੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਸੀਂ ਦੇਖਦੇ ਹਾਂ ਕਿ ਲਾਸ਼ ਨਾਲ ਸਿਰਫ ਹੈਵਾਨੀਅਤ ਨਹੀਂ ਕੀਤੀ ਗਈ ਬਲਕਿ ਉਸ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਕਿਸੇ ਤਰਲ ‘ਚ ਘੋਲ ਦਿੱਤਾ ਗਿਆ। ਆਕਤੇ ਨੇ ਕਿਹਾ ਕਿ ਸਾਡੇ ਕੋਲ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਲਾਸ਼ ਦੇ ਇਸ ਲਈ ਟੁਕੜੇ ਕੀਤੇ ਗਏ ਤਾਂ ਕਿ ਉਸ ਨੂੰ ਤਰਲ ‘ਚ ਘੋਲਣ ‘ਚ ਆਸਾਨੀ ਹੋਵੇ। ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਮਿੱਤਰ ਤੋਂ ਨਿੰਦਕ ਬਣੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ ‘ਚ ਉਸ ਨੂੰ ਜ਼ਬਰਦਸਤ ਅੰਤਰਰਾਸ਼ਟਰੀ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਤੁਰਕੀ ਦੇ ਮੁੱਖ ਪ੍ਰੋਸੀਕਿਊਟਰ ਨੇ ਬੁੱਧਵਾਰ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਦੋ ਅਕਤੂਬਰ ਨੂੰ ਜਿਵੇਂ ਹੀ ਖਸ਼ੋਗੀ ਨੇ ਦੂਤਘਰ ‘ਚ ਪ੍ਰਵੇਸ਼ ਕੀਤਾ, ਉਨ੍ਹਾਂ ਦਾ ਗਲਾ ਘੁੱਟ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਦੇ ਟੁਕੜੇ ਕਰਕੇ ਉਸ ਨੂੰ ਤਰਲ ‘ਚ ਘੋਲ ਦਿੱਤਾ ਗਿਆ।

ਖਸ਼ੋਗੀ ਦੇ ਨੇੜੇ ਰਹੇ ਆਕਤੇ ਨੇ ਕਿਹਾ ਕਿ ਉਨ੍ਹਾਂ ਟੀਚਾ ਲਾਸ਼ ਦਾ ਕੋਈ ਨਿਸ਼ਾਨ ਨਾ ਛੱਡਣ ਦਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦਾ ਕਤਲ ਇਕ ਅਪਰਾਧ ਹੈ ਤੇ ਲਾਸ਼ ਦੇ ਨਾਲ ਜੋ ਕੀਤਾ ਗਿਆ ਉਹ ਦੂਜਾ ਅਪਰਾਧ ਹੈ ਤੇ ਅਪਮਾਨ ਹੈ। ਤੁਰਕੀ ਦੇ ਅਧਿਕਾਰੀ ਦੇ ਹਵਾਲੇ ਨਾਲ ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਦੂਤਘਰ ਦੇ ਬਗੀਚੇ ‘ਚ ਜੈਵਿਕ ਸਬੂਤ ਮਿਲਿਆ ਸੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਖਸ਼ੋਗੀ ਦਾ ਜਿਥੇ ਕਤਲ ਕੀਤਾ ਗਿਆ, ਉਥੇ ਹੀ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਸਨ। ਸਥਾਨਕ ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਦੂਤਘਰ ਦੇ ਬਗੀਚੇ ‘ਚ ਤਲਾਸ਼ੀ ਦੀ ਆਗਿਆ ਤੁਰਕੀ ਪੁਲਸ ਤੋਂ ਨਹੀਂ ਲਈ ਸੀ ਪਰ ਵਿਸ਼ਲੇਸ਼ਣ ਲਈ ਪਾਣੀ ਦਾ ਨਮੂਨਾ ਲੈਣ ਦੀ ਆਗਿਆ ਲਈ ਸੀ।

Facebook Comment
Project by : XtremeStudioz