Close
Menu

ਖਸ਼ੋਗੀ ਹੱਤਿਆ ਕਾਂਡ ‘ਚ ਤੁਰਕੀ ਕੋਲ ਹਨ ਹੋਰ ਵੀ ਸਬੂਤ : ਰਿਪੋਰਟ

-- 16 November,2018

ਇਸਤਾਂਬੁਲ — ਤੁਰਕੀ ਦੇ ਇਕ ਅਖਬਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਕੋਲ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਅਰਬ ਦੀ ਕਹਾਣੀ ਦਾ ਖੰਡਨ ਕਰਨ ਵਾਲੇ ਹੋਰ ਸਬੂਤ ਹਨ, ਜਿਸ ‘ਚ ਦੂਸਰੀ ਆਡੀਓ ਰਿਕਾਰਡਿੰਗ ਵੀ ਸ਼ਾਮਲ ਹੈ। ਹੁਰੀਅਤ ਅਖਬਾਰ ਨੇ ਕਿਹਾ ਕਿ ਇਹ ਦੂਸਰੀ ਵਾਇਸ ਰਿਕਾਰਡਿੰਗ 15 ਮਿੰਟ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਸਾਫ ਤੌਰ ‘ਤੇ ਪਤਾ ਲੱਗਦਾ ਹੈ ਕਿ ਵਾਸ਼ਿੰਗਟਨ ਪੋਸਟ ਦੇ ਕਾਲਮ ਨਵੀਜ਼ ਦੀ ਹੱਤਿਆ ਪਹਿਲਾਂ ਤੋਂ ਹੀ ਯੋਜਨਾਬੱਧ ਸੀ।

ਇਹ ਸਾਊਦੀ ਅਰਬ ਦੇ ਮੁਕੱਦਮੇਬਾਜ਼ ਬਿਆਨ ਦੇ ਉਲਟ ਹੈ, ਜਿਸ ‘ਚ ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਖਸ਼ੋਗੀ ਦੀ ਹੱਤਿਆ ਕਰਨ ਦੇ ਦੋਸ਼ਾਂ ‘ਤੇ ਸਾਊਦੀ ਅਰਬ ਦੇ 5 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਪਰ ਨਾਲ ਦੀ ਦੇਸ਼ ਦੇ ਸ਼ਕਤੀਸ਼ਾਲੀ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਦੀ ਹੱਤਿਆ ‘ਚ ਸ਼ਮੂਲੀਅਤ ਰੱਦ ਕੀਤੀ।

Facebook Comment
Project by : XtremeStudioz