Close
Menu

ਖ਼ਾਲਿਸਤਾਨ ਲਿਬਰੇਸ਼ਨ ਫੋਰਸ ਪਾਬੰਦੀਸ਼ੁਦਾ ਜਥੇਬੰਦੀ ਕਰਾਰ

-- 28 December,2018

ਨਵੀਂ ਦਿੱਲੀ, 28 ਦਸੰਬਰ
ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਹੁਕਮ ਮੁਤਾਬਕ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਕੇਐੱਲਐੱਫ ਪੰਜਾਬ ਸੂਬੇ ਨੂੰ ਭਾਰਤ ਨਾਲੋਂ ਵੱਖ ਕਰਕੇ ‘ਹਿੰਸਕ ਮਨਸੂਬਿਆਂ’ ਨਾਲ ਇਕ ਆਜ਼ਾਦ ਮੁਲਕ ਬਣਾਉਣ ਦੀ ਚਾਹਵਾਨ ਹੈ। ਕੇਐੱਲਐੱਫ ’ਤੇ ਪੁਲੀਸ ਅਧਿਕਾਰੀਆਂ ਤੇ ਬੇਦੋਸ਼ੇ ਲੋਕਾਂ ਦੀਆਂ ਹੱਤਿਆਵਾਂ ਅਤੇ ਬੰਬ ਧਮਾਕਿਆਂ ’ਚ ਸ਼ਮੂਲੀਅਤ ਦਾ ਦੋਸ਼ ਹੈ। ਇਨ੍ਹਾਂ ਮਾਮਲਿਆਂ ਨੂੰ ਹੀ ਕੇਐੱਲਐੱਫ ’ਤੇ ਪਾਬੰਦੀ ਲਾਉਣ ਦਾ ਆਧਾਰ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਹੁਕਮ ਤਹਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਤੇ ਇਸ ਨੂੰ ਪ੍ਰਗਟ ਕਰਦੀ ਹਰ ਗਤੀਵਿਧੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ। ਵੱਖ-ਵੱਖ ਏਜੰਸੀਆਂ ਨੇ ਵੀ ਕੇਐੱਲਐੱਫ਼ ਦੀ ਕਈ ਦਹਿਸ਼ਤੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਤੋਂ ਸੂਬੇ ਵਿਚ ਅਤਿਵਾਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਸੰਕੇਤ ਮਿਲੇ ਹਨ।

Facebook Comment
Project by : XtremeStudioz