Close
Menu

ਖ਼ੁਦਕੁਸ਼ੀ ਕੇਸ: ਕੇਜਰੀਵਾਲ ਨੇ ਮੁਆਫ਼ੀ ਮੰਗੀ

-- 25 April,2015

ਨਵੀਂ ਦਿੱਲੀ,  ਜੰਤਰ ਮੰਤਰ ਵਿਖੇ ਰੈਲੀ ਦੌਰਾਨ ਰਾਜਸਥਾਨ ਦੇ ਕਿਸਾਨ ਗਜੇਂਦਰ ਸਿੰਘ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੇ ਬਾਵਜੂਦ ਭਾਸ਼ਣ ਦੇਣ ਲੲੀ ਅਾਲੋਚਨਾ ਦਾ ਸਾਹਮਣਾ ਕਰ ਰਹੇ ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੀੜਤ ਪਰਿਵਾਰ ਮੁਆਫ਼ੀ ਮੰਗ ਲੲੀ ਪਰ ਪੀੜਤ ਪਰਿਵਾਰ ਨੇ ਮੁਅਾਫ਼ੀ ਨੂੰ ਰੱਦ ਕਰ ਦਿੱਤਾ। ਦੂਜੇ ਪਾਸੇ ਪਾਰਟੀ ਅਾਗੂ ਸੰਜੇ ਸਿੰਘ ਨੇ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਗਜੇਂਦਰ ਸਿੰਘ ਦੇ ਪਿੰਡ ਪੁੱਜ ਕੇ ਪਰਿਵਾਰ ਨੂੰ 10 ਲੱਖ ਰੁਪੲੇ ਦਾ ਚੈੱਕ ਸੌਂਪਿਅਾ ਤੇ ਪਰਿਵਾਰ ਦੀਅਾਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਸ੍ਰੀ ਕੇਜਰੀਵਾਲ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਰੈਲੀ ਦੌਰਾਨ ਕਰੀਬ ਅੱਧਾ ਘੰਟਾ ਭਾਸ਼ਣ ਦੇਣਾ ਸੀ ਪਰ ੲਿਸ ਘਟਨਾ ਕਾਰਨ ਆਪਣੀ ਗੱਲ 10-15 ਮਿੰਟਾਂ ਵਿੱਚ ਖ਼ਤਮ ਕਰ ਦਿੱਤੀ। ਉਨ੍ਹਾਂ ਮੰਨਿਆ, ‘‘ਇਹ ਮੇਰੀ ਗ਼ਲਤੀ ਸੀ ਤੇ ਮੈਂ ਭਾਸ਼ਣ ਨਹੀਂ ਦੇਣਾ ਚਾਹੀਦਾ ਸੀ। ਮੈਂ ਮੁਆਫ਼ੀ ਮੰਗਦਾ ਹਾਂ।’’ ਉਨ੍ਹਾਂ ਅਾਪਣੀ ਖ਼ਾਮੋਸ਼ੀ ਤੋੜਦਿਅਾਂ ਕਿਹਾ, ‘‘ਮੈਨੂੰ ਗਿਲਾਨੀ ਮਹਿਸੂਸ ਹੋ ਰਹੀ ਹੈ ਤੇ ਮਹਿਸੂਸ ਕਰਦਾ ਹਾਂ ਕਿ ਰੈਲੀ ਖ਼ਤਮ ਕਰ ਦੇਣੀ ਚਾਹੀਦੀ ਸੀ।’’ ਸ੍ਰੀ ਕੇਜਰੀਵਾਲ ਮੁਤਾਬਕ ਜੇ ਲੋੜ ਪਈ ਤਾਂ ਉਹ ਪੁਲੀਸ ਜਾਂਚ ਵਿੱਚ ਸਹਿਯੋਗ ਦਿੰਦੇ ਹੋਏ ਬਿਆਨ ਵੀ ਕਲਮਬੰਦ ਕਰਵਾਉਣਗੇ। ੳੁਨ੍ਹਾਂ ਦਿੱਲੀ ਪੁਲੀਸ ਪ੍ਰਤੀ ਵੀ ਕੁਝ ਨਰਮ ਹੁੰਦਿਅਾਂ ਕਿਹਾ ਕਿ ਨਿਰਾ ਪੁਲੀਸ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੁਲੀਸ ਨੂੰ ਵੀ ਸ਼ਾਇਦ ਪਤਾ ਨਹੀਂ ਸੀ ਕਿ ਕੋਈ ਅਜਿਹਾ ਕਰ ਸਕਦਾ ਹੈ।
ੲਿਸ ਦੌਰਾਨ ‘ਅਾਪ’ ਅਾਗੂ ਸੰਜੇ ਸਿੰਘ ਨੇ ਅੱਜ ਰਾਜਸਥਾਨ ਪੁੱਜ ਕੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦਿੱਲੀ ਸਰਕਾਰ ਵੱਲੋਂ ੳੁਨ੍ਹਾਂ ਦੀਅਾਂ ਮੰਗਾਂ ੳੁਤੇ ਵਿਚਾਰ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਗਜੇਂਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣਾ ਤੇ ੲਿਕ ਜੀਅ ਨੂੰ ਨੌਕਰੀ ਦੇਣੀ ਸ਼ਾਮਲ ਹੈ। ੳੁਨ੍ਹਾਂ ਪਰਿਵਾਰ ਨੂੰ ਮੁਅਾਵਜ਼ੇ ਵਜੋਂ 10 ਲੱਖ ਰੁਪੲੇ ਦਾ ਚੈੱਕ ਸੌਂਪਿਅਾ ਤੇ ੲਿਕ ਵੀਡੀੳੁ ਫ਼ਿਲਮ ਦਿਖਾਉਂਦਿਅਾਂ ਦਾਅਵਾ ਕੀਤਾ ਕਿ ਘਟਨਾ ਲੲੀ ‘ਅਾਪ’ ਅਾਗੂ ਜ਼ਿੰਮੇਵਾਰ ਨਹੀਂ ਹਨ। ਪਾਰਟੀ ਤਰਜਮਾਨ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਵੀ ਟੈਲੀਫੋਨ ੳੁਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ।
ਉਧਰ ਭਾਜਪਾ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਸੰਵਾਦ ਉਪਰ ਜ਼ੋਰ ਦੇਣ ਵਾਲੇ ਕੇਜਰੀਵਾਲ ਨੇ 30 ਗਜ਼ ਦੂਰ ਖੁਦਕੁਸ਼ੀ ਕਰਨ ਜਾ ਰਹੇ ਸ਼ਖ਼ਸ ਨਾਲ ਸੰਵਾਦ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਪਹਿਲਾਂ ਪੁਲੀਸ ਤੇ ਮੀਡੀਆ ਨੂੰ ਦੋਸ਼ੀ ਦੱਸ ਰਹੇ ਸ੍ਰੀ ਕੇਜਰੀਵਾਲ ਹੁਣ ਆਖ ਰਹੇ ਹਨ ਪੁਲੀਸ ਦੋਸ਼ੀ ਨਹੀਂ ਹੈ।

Facebook Comment
Project by : XtremeStudioz