Close
Menu

ਖਾਲਸਾ ਦੀ ਹਮਾਇਤ ਉੱਤੇ ਆਈਆਂ ਬਰੈਂਪਟਨ ਦੀਆਂ ਸਿੱਖ ਜਥੇਬੰਦੀਆਂ

-- 10 January,2015

ਬਰੈਂਪਟਨ, ਨਜ਼ਰਬੰਦ ਸਿੰਘਾਂ ਦੀ ਰਿਹਾਈ ਖਾਤਰ ਭੁੱਖ ਹੜਤਾਲ ‘ਉੱਤੇ ਬੈਠੇ  ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਵਿਚ ਬਰੈਂਪਟਨ ਦੀਆਂ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਜਿਸ ਵਿਚ ਭਾਈਚਾਰੇ ਦਾ ਭਰਵਾਂ ਇਕੱਠ ਹੋਇਆ। ਸੂਬੇ ਦੇ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਹੋਈ ਰੈਲੀ ਮੌਕੇ ਕੁਝ ਸਿਆਸੀ ਆਗੂ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਵਿਚਾਰ ਰੱਖੇ। ਸ਼ਹਿਰ ਦੀ ਮੇਅਰ ਬੀਬੀ ਲਿੰਡਾ ਜੈਫਰੀ ਅਤੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਭਾਰਤੀ ਜੇਲ੍ਹਾਂ ਵਿਚ ਨਜ਼ਰਬੰਦ ਸਜ਼ਾਵਾਂ ਭੁਗਤ ਚੁੱਕੇ ਲੋਕਾਂ ਦੀ ਰਿਹਾਈ ਦੀ ਵਕਾਲਤ ਕੀਤੀ। ਡੈਮੋਕਰੇਟਕ ਪਾਰਟੀ ਦੇ ਵਿਧਾਇਕ ਜਗਮੀਤ ਸਿੰਘ ਨੇ ਆਪਣੇ ਭਾਸ਼ਨ ਵਿਚ ਆਖਿਆ ਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਵਿਅਕਤੀ ਨੂੰ ਜੇਲ੍ਹ ਵਿਚ ਡੱਕੀ ਰੱਖਣਾ ਵਾਜਬ ਨਹੀਂ। ਇਸ ਮੌਕੇ ਐਨਡੀਪੀ ਦੇ ਐਮਪੀ ਵਜੋਂ ਉਮੀਦਵਾਰ ਮਾਰਟਿਨ ਸਿੰਘ ਨੇ ਆਪਣੀ ਪਾਰਟੀ ਵੱਲੋਂ ਭਾਈ ਗੁਰਬਖਸ਼ ਸਿੰਘ ਦੇ ਹੱਕ ਵਿਚ ਜਾਰੀ ਕੀਤਾ ਸੰਦੇਸ਼ ਇਕੱਠ ਨੂੰ ਪੜ੍ਹ ਕੇ ਸੁਣਾਇਆ। ਭਾਈ ਖਾਲਸਾ ਨੇ ਭਾਰਤ ਤੋਂ ਫੋਨ ਰਾਹੀਂ ਇਸ ਰੋਸ ਰੈਲੀ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਇਸ ਰੈਲੀ ਨੂੰ  ਅਵਤਾਰ ਸਿੰਘ ਪੂਨੀਆ ,ਸੁਖਮਿੰਦਰ ਸਿੰਘ ਹੰਸਰਾ ਸਮੇਤ ਕਈ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਵਰਨਣਯੋਗ ਹੈ ਕਿ ਉਂਟਾਰੀਓ ਅਤੇ ਮੌਂਟਰੀਆਲ ਦੇ ਸਿੱਖ ਓਟਵਾ ਸਥਿੱਤ ਭਾਰਤੀ ਅੰਬੈਸੀ ਅੱਗੇ ਕਈ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਰੱਖ ਰਹੇ ਹਨ।

Facebook Comment
Project by : XtremeStudioz