Close
Menu

ਖਾਲਿਦਾ ਜ਼ਿਆ ਤੇ ਤਿੰਨ ਹੋਰ ਪਰਿਵਾਰਕ ਮੈਂਬਰ ਅਦਾਲਤ ਵੱਲੋਂ ਤਲਬ

-- 23 March,2015

ਢਾਕਾ, ਬੰਗਲਾਦੇਸ਼ ਵਿੱਚ ਵਿਰੋਧੀ ਧਿਰ ਬੀਐਨਪੀ ਦੀ ਮੁਖੀ ਖਾਲਿਦਾ ਜ਼ਿਆ, ਉਸ ਦੀ ਮਲੇਸ਼ੀਆ ਵਿੱਚ ਰਹਿੰਦੀਆਂ ਨੂੰਹ ਸ਼ਰਮੀਲਾ ਰਹਿਮਾਨ ਸਿੱਥੀ ਤੇ ਦੋ ਪੁੱਤਰੀਆਂ ਜ਼ਾਫੀਆ ਰਹਿਮਾਨ ’ਤੇ ਜ਼ਾਹੀਆ ਰਹਿਮਾਨ ਨੂੰ ਸਥਾਨਕ ਇਕ ਅਦਾਲਤ ਨੇ 12 ਅਪਰੈਲ ਨੂੰ ਤਲਬ ਕੀਤਾ ਹੈ। ਇਨ੍ਹਾਂ ਉਪਰ 34 ਲੱਖ  ਅਮਰੀਕੀ ਡਾਲਰ ਦਾ ਕਰਜ਼ਾ ਨਾ ਵਾਪਸ ਕਰਨ ਦਾ ਕੇਸ ਹੈ। ਅਦਾਲਤ 12 ਅਪਰੈਲ ਨੂੰ ਸੁਣਵਾਈ ਬਾਅਦ ਇਨ੍ਹਾਂ ਉਪਰ ਦੋਸ਼ ਆਇਦ ਕਰੇਗੀ। ਬੰਗਲਾਦੇਸ਼ ਦੀ ਸਰਕਾਰੀ ਵਪਾਰਕ ਸੋਨਾਲੀ ਬੈਂਕ ਨੇ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਸੀ।
ਖਾਲਿਦਾ ਜ਼ਿਆ ਦੇ ਬੇਟੇ ਅਰਾਫਤ ਰਹਿਮਾਨ ਦੀ ਇਸ ਸਾਲ 24 ਜਨਵਰੀ ਨੂੰ ਮਲੇਸ਼ੀਆ ਵਿੱਚ ਮੌਤ ਹੋ ਜਾਣ ਬਾਅਦ ਸੋਨਾਲੀ ਬੈਂਕ ਨੇ ਕਰਜ਼ਾ ਵਾਪਸੀ ਲਈ ਪਟੀਸ਼ਨ ਇਥੇ ਕਰਜ਼ਾ ਵਸੂਲੀ ਅਦਾਲਤ ਵਿੱਚ ਦਾਖਲ ਕੀਤੀ ਸੀ। ਇਸ ਕੇਸ ਵਿੱਚ ਬਚਾਅ ਪੱਖ ਵਜੋਂ ‘ਡੈਂਡ ਡਾਇੰਗ’ ਕੰਪਨੀ ਦੇ ਡਾਇਰੈਕਟਰ ਤਾਰਿਕ ਰਹਿਮਾਨ ਸਮੇਤ ਬਹੁਤ ਸਾਰੇ ਰਿਸ਼ਤੇਦਾਰ ਸ਼ਾਮਲ ਹਨ।
ਕੇਸ ਅਨੁਸਾਰ ਬਚਾਅ ਪੱਖ ਨੇ 24 ਫਰਵਰੀ, 1993 ਨੂੰ ਸੋਨਾਲੀ ਬੈਂਕ ਵਿੱਚ 13.14 ਕਰੋੜ ਟਕੇ, ‘ਡੈਂਡੀ ਡਾਇੰਗ’ ਕੰਪਨੀ ਲਈ ਲੈਣ ਵਾਸਤੇ ਅਰਜ਼ੀ ਦਿੱਤੀ ਸੀ। ਉਸੇ ਸਾਲ ਬੈਂਕ ਨੇ 9 ਮਈ ਨੂੰ ਕਰਜ਼ਾ ਪ੍ਰਵਾਨ ਕਰ ਦਿੱਤਾ ਸੀ। ਫਿਰ 9 ਅਕਤੂਬਰ 2001 ਨੂੰ ਬੈਂਕ ਦੀ ਗਵਰਨਿੰਗ ਬਾਡੀ ਨੇ ਕਰਜ਼ੇ ਉਪਰ ਵਿਆਜ਼ ਮੁਆਫ ਕਰ ਦਿੱਤਾ ਅਤੇ ਬਾਅਦ ਵਿੱਚ ਇਸ ਨੂੰ ਨਵੇਂ ਸਿਰਿਓਂ ਤਿਆਰ ਕਰਾ ਦਿੱਤਾ ਸੀ। ਸੋਨਾਲੀ ਬੈਂਕ ਨੇ 2 ਅਕਤੂਬਰ 2012 ਨੂੰ ਅਦਾਲਤ ਵਿੱਚ ਕੇਸ ਕਰ ਦਿੱਤਾ ਕਿ ਕਰਜ਼ਾ ਲੈਣ ਵਾਲਿਆਂ ਨੇ ਇਹ ਵਾਪਸ ਨਹੀਂ ਕੀਤਾ। ਇਸ ਤੋਂ ਪਹਿਲਾਂ 28 ਫਰਵਰੀ, 2011 ਨੂੰ ਬੈਂਕ ਨੇ ਕਰਜ਼ਾ ਵਾਪਸੀ ਲਈ ਨੋਟਿਸ ਜਾਰੀ ਕੀਤਾ ਸੀ।

Facebook Comment
Project by : XtremeStudioz