Close
Menu

ਖਿਡਾਰੀ ਆਪਣੀ ਗਲਤੀਆਂ ‘ਚ ਜਲਦੀ ਸੁਧਾਰ ਕਰਨ : ਵਿਰਾਟ

-- 13 August,2018

ਲੰਡਨ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਾਰਡਸ ‘ਚ ਮਿਲੀ ਸ਼ਰਮਨਾਕ ਹਾਰ ਦੇ ਬਾਅਦ ਖਿਡਾਰੀਆਂ ਨੂੰ ਤੀਜੇ ਟੈਸਟ ਤੋਂ ਪਹਿਲਾਂ ਆਪਣੀ ਗਲਤੀਆਂ ਨੂੰ ਸਵੀਕਾਰ ਕਰ ਕੇ ਉਸ ‘ਚ ਸੁਧਾਰ ਕਰਨ ਲਈ ਕਿਹਾ। ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਪਹਿਲਾਂ ਹੀ 0-2 ਨਾਲ ਪੱਛੜ ਰਹੀ ਹੈ ਅਤੇ ਨਾਟਿੰਘਮ ‘ਚ ਤੀਜੇ ਟੈਸਟ ‘ਚ ਹਾਰ ਦੇ ਨਾਲ ਸੀਰੀਜ਼ ਗੁਆਉਣ ਦੀ ਕਗਾਰ ‘ਤੇ ਹੈ। ਵਿਰਾਟ ਦੂਜੇ ਟੈਸਟ ਮੈਚ ‘ਚ ਮਿਲੀ ਹਾਰ ਤੋਂ ਕਾਫੀ ਨਿਰਾਸ਼ ਹਨ ਜੇ ਉਸ ਦੀ ਪ੍ਰਤੀਕਿਰਿਆ ਤੋਂ ਦਿਖਾਈ ਵੀ ਦੇ ਰਿਹਾ ਹੈ। ਭਾਰਤੀ ਕਪਤਾਨ ਨੇ ਕਿਹਾ, ” ਖਿਡਾਰੀਆਂ ਨੂੰ ਆਪਣੀ ਗਲਤੀਆਂ ਸਵੀਕਾਰ ਕਰਨੀਆਂ ਹੋਣਗੀਆਂ ਅਤੇ ਤੀਜੇ ਮੈਚ ਤੋਂ ਪਹਿਲਾਂ ਇਨਾਂ ‘ਚ ਜਲਦੀ ਸੁਧਾਰ ਕਰਨਾ ਹੋਵੇਗਾ।ਕੋਹਲੀ ਨੇ ਮੈਚ ਦੇ ਬਾਅਦ ਕਿਹਾ, ” ਲੋਕ ਕਹਿ ਰਹੇ ਹਨ ਕਿ ਅਸੀਂ ਖਰਾਬ ਮੌਸਮ ਵਿਚਾਲੇ ਖੇਡ ਰਹੇ ਸੀ, ਜੇਕਰ ਅਸੀਂ ਇਨਾਂ ਹਾਲਾਤਾਂ ਦੇ ਬਾਰੇ ‘ਚ ਪਹਿਲਾਂ ਸੋਚਦੇ ਤਾਂ ਯੋਜਨਾ ਨਹੀਂ ਬਣਾ ਪਾਉਂਦੇ। ਹੁਣ ਸਾਨੂੰ ਸਿਰਫ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ। ਇਸ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਲਾਰਡਸ ਟੈਸਟ ਮੀਂਹ ਤੋਂ ਪ੍ਰਭਾਵਿਤ ਰਿਹਾ ਅਤੇ ਪਹਿਲੇ ਦਿਨ ਦਾ ਖੇਡ ਮੀਂਹ ‘ਚ ਧੋਤਾ ਗਿਆ ਜਦਕਿ ਬਾਕੀ ਦਿਨ ਵੀ ਮੌਸਮ ਦਾ ਪ੍ਰਭਾਵ ਮੈਚ ‘ਤੇ ਰਿਹਾ ਜਿਸ ਨਾਲ ਸਪਿਨਰਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ। ਮੈਚ ‘ਚ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿਨਰਾਂ ਨੂੰ ਖਿਡਾਉਣਾ ਵੀ ਵਿਰਾਟ ਦੀ ਗਲਤੀ ਮੰਨੀ ਗਈ ਅਤੇ ਬਤੌਰ ਕਪਤਾਨ ਉਸ ਨੂੰ ਟੀਮ ਚੁਣਨ ਲਈ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ।

Facebook Comment
Project by : XtremeStudioz