Close
Menu

ਖੁਰਾਕ ਸੁਰੱਖਿਆ ਬਿੱਲ ਸੰਬੰਧੀ ਜਯਾ ਨੇ ਕਰੁਣਾ ਤੋਂ ਕੀਤੇ ਸਵਾਲ

-- 10 August,2013

jai

ਚੇਨਈ- 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਖੁਰਾਕ ਸੁਰੱਖਿਆ ਬਿੱਲ ‘ਤੇ ਦਰਮੁਕ ਮੁਖੀ ਐਮ. ਕਰੁਣਾਨਿਧੀ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਸ਼ਨੀਵਾਰ ਨੂੰ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਬਿਆਨ ਦੇ ਮੁਤਾਬਕ ਬਿੱਲ ਨੂੰ ਲੈ ਕੇ ਸੋਧ ਪੇਸ਼ ਕਰੇਗੀ ਅਤੇ ਜੇਕਰ ਕਿਸੇ ਤਰ੍ਹਾਂ ਦੇ ਬਦਲਾਅ ਨਹੀਂ ਕੀਤੇ ਜਾਂਦੇ ਤਾਂ ਕੀ ਉਨ੍ਹਾਂ ਦੀ ਪਾਰਟੀ ਇਸ ਬਿੱਲ ਦੇ ਖਿਲਾਫ ਮਤਦਾਨ ਕਰੇਗੀ।
ਕਰੁਣਾਨਿਧੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਬਿੱਲ ਦਾ ਸਮਰਥਨ ਸਿਰਫ ਉਦੋਂ ਕਰੇਗੀ ਜਦੋਂ ਕੇਂਦਰ ਬਿੱਲ ਨੂੰ ਉਨ੍ਹਾਂ ਵਲੋਂ ਸੁਝਾਈਆਂ ਗਈਆਂ ਸੋਧਾਂ ਅਨੁਸਾਰ ਲਿਆਏਗਾ ਅਤੇ ਇਹ ਯਕੀਨੀ ਕਰੇਗਾ ਕਿ ਸੂਬੇ ਦੇ ਮੌਜੂਦਾ ਅਧਿਕਾਰ ਪ੍ਰਭਾਵਿਤ ਨਾ ਹੋਣ।
ਪਾਰਟੀ ਬੁਲਾਰੇ ਨੂੰ ਲਿਖੇ ਇਕ ਪੱਤਰ ‘ਚ ਕਰੁਣਾਨਿਧੀ ਨੇ ਬਿੱਲ ਨੂੰ ਇਕ ‘ਰਚਨਾਤਮਕ’ ਕਦਮ ਕਰਾਰ ਦਿੱਤਾ, ਪਰ ਕਿਹਾ ਕਿ ਕੇਂਦਰ ਨੂੰ ਜ਼ਰੂਰੀ ਸੋਧਾਂ ਲਿਆ ਕੇ  ਬਿੱਲ ਨੂੰ ਪਾਸ ਕਰਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੁੱਦੇ ‘ਤੇ ਜੈਲਲਿਤਾ ਨੇ ਕਿਹਾ ਕਿ ਅਜਿਹੇ ਬਿਆਨ ਜਾਰੀ ਕਰਨ ਦਾ ਕੀ ਫਾਇਦਾ। ਇਸ ਗੇੜ ‘ਚ ਤਾਮਿਲਨਾਡੂ ਦੇ ਲੋਕ ਉਨ੍ਹਾਂ ਤੋਂ ਖੁਰਾਕ ਸੁਰੱਖਿਆ ਪ੍ਰੋਗਰਾਮ ਦੇ ਕਾਰਜ-ਵਿਹਾਰ ਬਾਰੇ ਜਵਾਬ ਚਾਹੁੰਦੇ ਹਨ। ਜੈਲਲਿਤਾ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਬਿੱਲ ਪਾਸ ਹੋ ਗਿਆ ਤਾਂ ਸੂਬੇ ਨੂੰ ਕਰੀਬ 1 ਲੱਖ ਟਨ ਖੁਰਾਕ ਦੀ ਸਪਾਲਈ ‘ਚ ਕਮੀ ਹੋ ਜਾਏਗੀ। ਮੁੱਖ ਮੰਤਰੀ ਨੇ ਇਹ ਵੀ ਪੁੱਛਿਆ ਕਿ ਕੀ ਸੰਸਦ ਦੇ ਮੌਜੂਦਾ ਸੈਸ਼ਨ ਦੇ ਦੌਰਾਨ ਦਰਮੁਕ ਬਿੱਲ ‘ਤੇ ਪ੍ਰਸਤਾਵਿਤ ਸੋਧ ਪੇਸ਼ ਕਰੇਗੀ।

Facebook Comment
Project by : XtremeStudioz