Close
Menu

ਖੁਸ਼ ਹਾਂ ਕਿ ਦਰਸ਼ਕ ਮੈਨੂੰ ਪਸੰਦ ਕਰ ਰਹੇ ਹਨ – ਸਨੀ ਲਿਓਨ

-- 09 August,2013

Sunny-Leone-Ragini-MMS-2

ਮੁੰਬਈ – ਬਾਲੀਵੁੱਡ ਅਭਿਨੇਤਰੀ ਸਨੀ ਲਿਓਨ ਨੇ ਕਿਹਾ ਹੈ ਕਿ ਉਹ ਖੁਸ਼ ਹੈ ਕਿ ਉਨ੍ਹਾਂ ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਸਨੀ ਲਿਓਨ ਨੇ ਕਿਹਾ ਕਿ ਮੈਂ ਖੁਸ ਹਾਂ ਕਿ ਲੋਕ ਮੈਨੂੰ ਪਸੰਦ ਕਰ ਰਹੇ ਹਨ। ਹੁਣ ਮੈਨੂੰ ਆਪਣੀ ਪ੍ਰਤਿਭਾ ਨੂੰ ਦਰਸਾਉਣ ਲਈ ਕਿਰਦਾਰ ਨਿਭਾਉਣ ਨੂੰ ਮਿਲ ਰਿਹਾ ਹੈ। ਮੈਂ ਵੱਖ ਵੱਖ ਤਰ੍ਹਾਂ ਦੀਆਂ ਫਿਲਮਾਂ ਕਰ ਰਹੀ ਹਾਂ। ਇਨ੍ਹਾਂ ਫਿਲਮਾਂ ਵਿਚ ਐਕਸ਼ਨ, ਥ੍ਰੀਲਰ ਅਤੇ ਹਾਰਰ ਵੀ ਸ਼ਾਮਲ ਹੈ। ਮੇਰੀਆਂ ਤਿੰਨ ਫਿਲਮਾਂ ਰਾਗਿਨੀ ਐਮ.ਐਮ.ਐਸ. ਜੈਕਪੋਟ ਅਤੇ ਟੀਨਾ ਐਂਡ ਲੋਲੋ ਇਕ ਤੋਂ ਬਾਅਦ ਇਕ ਆਉਣਗੀਆਂ। ਸਨੀ ਲਿਓਨ ਇਨੀ ਦਿਨੀ ਨਸੀਰੂਦੀਨ ਸ਼ਾਹਰ ਦੇ ਨਾਲ ਜੈਕਪੋਟ ਵਿਚ ਕੰਮ ਕਰ ਰਹੀ ਹੈ। ਸਨੀ ਲਿਓਨ ਨੇ ਕਿਹਾ ਕਿ ਮੈਂ ਨਸੀਰ ਇਸ ਦੇਸ਼ ਦੇ ਸਭ ਤੋਂ ਚੰਗੇ ਅਭਿਨੇਤਾਵਾਂ ਵਿਚ ਇਕ ਹੈ। ਜਦੋਂ ਤੁਸੀਂ ਉਨ੍ਹਾਂ ਸਾਹਮਣੇ ਕੰਮ ਕਰਦੇ ਹੋ ਤਾਂ ਤੁਹਾਡਾ ਪ੍ਰਦਰਸ਼ਨ ਨਿਖਰ ਜਾਂਦਾ ਹੈ।

Facebook Comment
Project by : XtremeStudioz