Close
Menu

ਖੁੱਲ੍ਹੀਆਂ ਸੀਮਾਵਾਂ ਵਰਤਮਾਨ ਸਮੇਂ ਦੀ ਲੋੜ: ਜੇਤਲੀ

-- 04 December,2018

ਮੁੰਬਈ, 4 ਦਸੰਬਰ
ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਖੁੱਲ੍ਹੀਆਂ ਸੀਮਾਵਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਕੌਮੀ ਸਰਹੱਦਾਂ ਤੋਂ ਪਾਰ ਵਪਾਰ ਕਰਨਾ ਸਾਡੇ ਸਮੇਂ ਦੀ ਆਰਥਿਕ ਲੋੜ ਹੈ ਅਤੇ ਖੁੱਲ੍ਹੇ ਵਪਾਰ ਦੇ ਰਾਹ ਵਿਚ ਆਉਣ ਵਾਲੀਆਂ ਔਕੜਾਂ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਭਰ ਵਿਚ ਵਧਦੀਆਂ ਕੀਮਤਾਂ ਬਾਰੇ ਚਰਚਾ ਤੇਜ਼ ਹੋ ਰਹੀ ਹੈ। ਸ੍ਰੀ ਜੇਤਲੀ ਨੇ ਇੱਥੇ ਇੱਕ ਵੀਡੀਓ ਲਿੰਕ ਰਾਹੀਂ 80ਵੀਂ ਵਰਲਡ ਕਸਟਮਜ਼ ਆਰਗੇਨਾਈਜੇਸ਼ਨ ਪਾਲਿਸੀ ਕਮਿਸ਼ਨਰੇਟ ਦੀ ਇੱਕ ਮੀਟਿੰਗ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘ ਕੌਮੀ ਸਰਹੱਦਾਂ ਤੋਂ ਪਾਰ ਵਪਾਰ ਕਰਨਾ ਸਾਡੇ ਸਮੇਂ ਦੀ ਆਰਥਿਕ ਲੋੜ ਹੈ ਅਤੇ ਆਉਣ ਵਾਲੇ ਸਮੇਂ ਦੇ ਨਾਲ ਇਹ ਵਧਦਾ ਹੀ ਜਾਵੇਗਾ। ਇਹ ਗੱਲ ਹਰ ਮੁਲਕ ਦੇ ਵੱਡੇ ਹਿੱਤ ਵਿਚ ਹੈ ਕਿ ਉਹ ਇਹ ਗੱਲ ਯਕੀਨੀ ਬਣਾਏ ਕਿ ਵਪਾਰਕ ਰੁਕਾਵਟਾਂ ਜਿੱਥੋਂ ਤਕ ਸੰਭਵ ਹੋ ਸਕੇ, ਹਟਾਈਆਂ ਜਾਣ।’
ਸ੍ਰੀ ਜੇਤਲੀ ਨੇ ਕਿਹਾ ਕਿ ਇਹ ਗੱਲ ਸੰਭਵ ਨਹੀਂ ਹੈ ਕਿ ਕੋਈ ਮੁਲਕ ਆਪਣੇ ਉਪਭੋਗਤਾਵਾਂ ਵੱਲੋਂ ਲੋੜੀਂਦੀਆਂ ਸਾਰੀਆਂ ਵਸਤਾਂ ਜਾਂ ਸੇਵਾਵਾਂ ਘੱਟ ਤੋਂ ਘੱਟ ਮੁੱਲ ’ਤੇ ਮੁਹੱਈਆ ਕਰ ਸਕੇ। ਇਸ ਲਈ ਖੁੱਲ੍ਹੇ ਵਪਾਰ ਦਾ ਮਹੱਤਵ ਵਧ ਜਾਂਦਾ ਹੈ। 

Facebook Comment
Project by : XtremeStudioz