Close
Menu

ਖੂਨ ਨਾਲ ਰੰਗਿਆ ਗਿਆ ‘ਈਦ’ ਦਾ ਦਿਨ, ਬਾਜ਼ਾਰ ‘ਚ ਧਮਾਕੇ, ਲੋਕਾਂ ਦੇ ਘਰਾਂ ਦੀ ਛੱਤਾਂ ਤੱਕ ਉੱਡੇ ਲਾਸ਼ਾਂ ਦੇ ਚਿੱਥੜੇ

-- 18 July,2015

ਬਗਦਾਦ— ਅੱਜ ਸਾਰੀ ਦੁਨੀਆ ਜਿੱਥੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਮੁਬਾਰਕ ਕਹਿ ਰਹੀ ਹੈ, ਉੱਥੇ ਕੁਝ ਦਹਿਸ਼ਤਗਰਦ ਅਜੇ ਵੀ ਨਫਰਤ ਫੈਲਾਉਣ ਵਿਚ ਲੱਗੇ ਹਨ। ਈਦ ਦੇ ਮੁਬਾਰਕ ਦਿਨ ‘ਤੇ ਇਰਾਕ ਦਾ ਸ਼ਹਿਰ ਖਾਨ ਬਨੀ ਸਾਦ ਇਕ ਵਾਰ ਫਿਰ ਖੂਨ ਨਾਲ ਰੰਗਿਆ ਗਿਆ। ਸ਼ਹਿਰ ਦੇ ਭੀੜਭਾੜ ਵਾਲੇ ਬਾਜ਼ਾਰ ਵਿਚ ਹੋਏ ਕਾਰ ਬੰਬ ਧਮਾਕਿਆਂ ਵਿਚ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੌਰਾਨ ਬਾਜ਼ਾਰ ਵਿਚ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ। ਜੋ ਈਦ ਦੀ ਖਰੀਦਦਾਰੀ ਕਰਨ ਆਏ ਸਨ। ਮਰਨ ਵਾਲਿਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।
ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਆਸ-ਪਾਸ ਦੀਆਂ ਛੱਤਾਂ ਤੱਕ ਲੋਕਾਂ ਦੀਆਂ ਲਾਸ਼ਾਂ ਦੇ ਟੁੱਕੜੇ ਉੱਡੇ। ਲੋਕਾਂ ਨੇ ਕੰਬਦੇ ਹੱਥਾਂ ਨਾਲ ਸਬਜ਼ੀਆਂ ਦੀਆਂ ਟੋਕਰੀਆਂ ‘ਚੋਂ ਲਾਸ਼ਾਂ ਦੇ ਟੁੱਕੜੇ ਚੁੱਕੇ। ਆਸਪਾਸ ਖੜ੍ਹੀਆਂ ਗੱਡੀਆਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਰਾਕੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਦਿਆਲਾ ਸੂਬੇ ਵਿਚ ਧਮਾਕੇ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਈਦ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

Facebook Comment
Project by : XtremeStudioz