Close
Menu

ਖੇਡ ਇਨ ਇਡੀਆ: ਭਾਰਤ ਵੱਲੋਂ ਓਲੰਪਿਕ 2024 ਦੀ ਮੇਜ਼ਬਾਨੀ ਲੲੀ ਦਾਅਵੇਦਾਰੀ ਦੇ ਆਸਾਰ

-- 26 April,2015

ਨਵੀਂ ਦਿੱਲੀ, ਭਾਰਤ ਵੱਲੋਂ 2024 ਦੀਅਾਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲੲੀ ਦਾਅਵਾ ਕੀਤੇ ਜਾਣ ਦੇ ਕਿਅਾਸਾਂ ਦੇ ਦੌਰਾਨ ਕੌਮਾਂਤਰੀ ਓਲੰਪਿਕ ਕਮੇਟੀ (ਅਾੲੀਓਸੀ) ਦੇ ਪ੍ਰਧਾਨ ਥੌਮਸ ਬਾਖ਼ ਅਾਪਣੀ ਭਾਰਤ ਫੇਰੀ ਤਹਿਤ ਅੈਤਵਾਰ ਨੂੰ ੲਿਥੇ ਪੁੱਜ ਰਹੇ ਹਨ। ੳੁਹ ਭਾਰਤ ਵਿੱਚ ਖੇਡਾਂ ਦੇ ਵਿਕਾਸ ਸਬੰਧੀ ਵਿਚਾਰਾਂ ਕਰਨ ਲੲੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਜਰਮਨੀ ਨਾਲ ਸਬੰਧ ਰੱਖਦੇ ਸ੍ਰੀ ਬਾਖ਼ 2013 ਵਿੱਚ ਅਾੲੀਓਸੀ ਦੇ ਮੁਖੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਅਾ ਰਹੇ ਹਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸ੍ਰੀ ਬਾਖ਼ ੲਿਥੇ ੲਿਕ ਹੋਟਲ ਵਿੱਚ ਭਾਰਤੀ ਓਲੰਪਿਕ ਅੈਸੋਸੀੲੇਸ਼ਨ (ਅਾੲੀਓੲੇ) ਦੀ ਕਾਰਜਕਾਰਨੀ ਕਮੇਟੀ ਨਾਲ ਵੀ ਮੀਟਿੰਗ ਕਰਨਗੇ। ਸੋਮਵਾਰ ਨੂੰ ਹੀ ਅਾੲੀਓਸੀ ਦੇ ਸਦਰ ਮੁਕਾਮ ਲੂਸਾਨ ਪਰਤ ਜਾਣ ਤੋਂ ਪਹਿਲਾਂ ੳੁਹ ਮੀਡੀਅਾ ਨਾਲ ਵੀ ਗੱਲਬਾਤ ਕਰ ਸਕਦੇ ਹਨ।
ਅਾੲੀਓੲੇ ਤੇ ਖੇਡ ਮੰਤਰਾਲੇ ਦੇ ਅਧਿਕਾਰੀਅਾਂ ਨੇ ਸ੍ਰੀ ਮੋਦੀ ਦੀ ਸ੍ਰੀ ਬਾਖ਼ ਨਾਲ ਮੀਟਿੰਗ ਦੌਰਾਨ ਭਾਰਤ ਵੱਲੋਂ ਓਲੰਪਿਕ 2024 ਦੀ ਮੇਜ਼ਬਾਨੀ ਦਾ ਦਾਅਵਾ ਕੀਤੇ ਜਾਣ ਦੀ ਸੰਭਾਵਨਾ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਗ਼ੌਰਤਲਬ ਹੈ ਕਿ ਬੋਸਟਨ (ਅਮਰੀਕਾ), ਹੈਮਬਰਗ (ਜਰਮਨੀ) ਅਤੇ ਰੋਮ (ੲਿਟਲੀ) ਪਹਿਲਾਂ ਹੀ ੲਿਸ ਮੇਜ਼ਬਾਨੀ ਦੇ ਦਾਅਵੇਦਾਰ ਹਨ।
ਸ੍ਰੀ ਬਾਖ਼ ਹਾਲ ਹੀ ਵਿੱਚ ਫਰਾਂਸ ਦੇ ਸਦਰ ਫਰਾਂਕੋੲਿਸ ਅੌਲਾਂਦ ਨੂੰ ਵੀ ਮਿਲੇ ਹਨ। ਫ਼ਰਾਂਸ ਵੀ ਓਲੰਪਿਕਸ 2024 ਦਾਅਵੇਦਾਰਾਂ ਵਿੱਚ ਸ਼ਾਮਲ ਹੈ। ੲਿਸੇ ਤਰ੍ਹਾਂ ੳੁਨ੍ਹਾਂ ਹੰਗਰੀ ਤੇ ਕੋਸੋਵੋ ਦੇ ਪ੍ਰਧਾਨ ਮੰਤਰੀਅਾਂ ਅਤੇ ਸਰਬੀਅਾ, ਯੂਕਰੇਨ ਤੇ ਰੂਸ ਦੇ ਰਾਸ਼ਟਰਪਤੀਅਾਂ ਨਾਲ ਵੀ ਮੁਲਾਕਾਤਾਂ ਕੀਤੀਅਾਂ ਹਨ। ੳੁਹ ਬੁੱਧਵਾਰ ਨੂੰ ਅਾਸਟਰੇਲੀਅਾ ਜਾ ਕੇ ੳੁਥੋਂ ਦੇ ਪ੍ਰਧਾਨ ਮੰਤਰੀ ਟੋਨੀ ਅੈਬਟ ਨੂੰ ਵੀ ਮਿਲਣਗੇ, ਜਿਥੋਂ ਦਾ ਸ਼ਹਿਰ ਬ੍ਰਿਸਬਨ ਓਲੰਪਿਕਸ 2028 ਲੲੀ ਦਾਅਵੇਦਾਰ ਹੈ।
ਅਾੲੀਓੲੇ ਦੇ ਅਧਿਕਾਰੀਅਾਂ ਮੁਤਾਬਕ ਓਲੰਪਿਕ ਵਿਚ ਭਾਰਤ ਦੇ ਵਧਦੇ ਕਦਮਾਂ ਤੋਂ ਸ੍ਰੀ ਬਾਖ਼ ੳੁਤਸ਼ਾਹਿਤ ਹਨ। ਅਾੲੀੲੀਓ ਦੇ ਪ੍ਰਧਾਨ ਅੈਨ. ਰਾਮਚੰਦਰਨ ਨੇ ਕਿਹਾ, ‘‘ਸ੍ਰੀ ਬਾਖ਼ ਭਾਰਤ ਵਿੱਚ ਖੇਡਾਂ ਦੀ ਤਰੱਕੀ ਦੇ ਚਾਹਵਾਨ ਹਨ। ੳੁਨ੍ਹਾਂ ਸਾਨੂੰ ਸਵਾਲ ਕੀਤਾ ਕਿ ਅੈਡੀ ਵੱਡੀ ਅਾਬਾਦੀ ਵਾਲੇ ਮੁਲਕ ਨੂੰ ਖੇਡਾਂ ਵਿੱਚ ੲਿੰਨੇ ਘੱਟ ਤਗ਼ਮੇ ਕਿਉਂ ਮਿਲਦੇ ਹਨ। ੳੁਹ ਚਾਹੁੰਦੇ ਹਨ ਕਿ ਭਾਰਤ ਖੇਡਾਂ ਵਿੱਚ ਹੋਰ ਵਧੀਅਾ ਕਾਰਗੁਜ਼ਾਰੀ ਦਿਖਾਵੇ।’

Facebook Comment
Project by : XtremeStudioz