Close
Menu

ਖੇਡ ਮੰਤਰੀ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਦੇ ਲਈ ਸਿੰਧੂ ਨੂੰ ਵਧਾਈ ਦਿੱਤੀ

-- 11 August,2013

03sld1

ਨਵੀਂ ਦਿੱਲੀ-11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਖੇਡ ਮੰਤਰੀ ਜਿਤੇਂਦਰ ਸਿੰਘ ਨੇ ਉਭਰਤੀ ਹੋਈ ਭਾਰਤੀ ਬੈੱਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੂੰ ਚੀਨ ਦੇ ਗਵਾਂਗਝੂ ‘ਚ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਦੇ ਲਈ ਐਤਵਾਰ ਨੂੰ ਵਧਾਈ ਦਿੱਤੀ। ਜਿਤੇਂਦਰ ਨੇ ਬਿਆਨ ‘ਚ ਕਿਹਾ ਕਿ ਚੀਨ ਦੇ ਗਵਾਂਗਝੂ ‘ਚ ਆਯੋਜਿਤ ਵਿਸ਼ਵ ਬੈੱਡਮਿੰਟਨ ਚੈਂਪੀਅਨਸ਼ਿਪ 2013 ‘ਚ ਤੁਹਾਡੇ ਬਿਹਤਰੀਨ ਪ੍ਰਦਰਸ਼ਨ ਦੇ ਲਈ ਵਧਾਈ। ਮਹਿਲਾ ਸਿੰਗਲ ਮੁਕਾਬਲੇ ‘ਚ ਕਾਂਸੀ ਤਮਗਾ ਜਿੱਤ ਕੇ ਤੁਸੀਂ ਆਪਣੇ ਦੇਸ਼ ਨੂੰ ਮਾਣ ਬਖਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲਾ ਭਵਿੱਖ ‘ਚ ਭਾਰਤ ਨੂੰ ਹੋਰ ਮਾਣ ਦਿਵਾਉਣ ਲਈ ਇਸ ਮੁਹਿੰਮ ‘ਚ ਤੁਹਾਡਾ ਸਾਥ ਦੇਣ ਨੂੰ ਵਚਨਬੱਧ ਹੈ। ਸਿੰਧੂ ਨੂੰ ਸ਼ਨੀਵਾਰ ਨੂੰ ਸੈਮੀਫ਼ਾਈਨਲ ‘ਚ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਦੇ ਹੱਥੋਂ ਸਿੱਧੇ ਗੇਮ ‘ਚ ਹਾਰ ਦੇ ਕਾਰਨ ਕਾਂਸੀ ਤਮਗੇ ਤੋਂ ਸਬਰ ਕਰਨਾ ਪਿਆ ਸੀ। ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਇਸ ਤੋਂ ਪਹਿਲਾਂ ਚੀਨ ਦੀ ਦੋ ਸਟਾਰ ਖਿਡਾਰਨਾਂ ਨੂੰ ਹਰਾਕੇ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਪਰ ਮਹਿਲਾ ਸਿੰਗਲ ਦੇ ਅਖ਼ੀਰਲੇ ਚਾਰ ਦੇ ਮੁਕਾਬਲੇ ‘ਚ ਉਨ੍ਹਾਂ ਨੂੰ 36 ਮਿੰਟ ‘ਚ 10-21, 13-21 ਤੋਂ ਹਾਰ ਝੱਲਣੀ ਪਈ।

Facebook Comment
Project by : XtremeStudioz