Close
Menu

ਖੇਤਰ ‘ਚ ਸ਼ਾਂਤੀ, ਸਥਿਰਤਾ ਤੇ ਵਿਕਾਸ ਲਈ ਮਿਲ ਕੇ ਕੰਮ ਕਰ ਸਕਦੇ ਹਨ ਭਾਰਤ ਤੇ ਮੰਗੋਲੀਆ- ਪ੍ਰਧਾਨ ਮੰਤਰੀ

-- 17 May,2015

ਓਲਾਨ ਬਾਟੋਰ- ਤਿੰਨ ਦਿਨ ਦਾ ਚੀਨ ਦੌਰਾ ਖਤਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿੱਚਰਵਾਰ ਸ਼ਾਮ ਮੰਗੋਲੀਆ ਦੀ ਰਾਜਧਾਨੀ ਓਲਾਨ ਬਾਟੋਰ ਪਹੁੰਚੇ। ਮੰਗੋਲੀਆ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਜ਼ੋਰਦਾਰ ਸਵਾਗਤ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਮੰਗੋਲੀਆ ਦਾ ਅਧਿਆਤਮਕ ਗੁਆਂਢੀ ਹੈ। ਤਿੰਨ ਦੇਸ਼ਾਂ ਦੀ ਯਾਤਰਾ ‘ਚ ਮੰਗੋਲੀਆ ਪ੍ਰਧਾਨ ਮੰਤਰੀ ਦਾ ਦੂਸਰਾ ਪੜਾਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੋਲੀਆ ‘ਚ ਆਪਣੇ ਹਮਰੁਤਬਾ ਨੂੰ ਕਿਹਾ ਕਿ ਉਹ ਖੇਤਰ ‘ਚ ਸ਼ਾਂਤੀ, ਸਥਿਰਤਾ ਤੇ ਵਿਕਾਸ ਨੂੰ ਅੱਗੇ ਲਿਜਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮੰਗੋਲੀਆ ਦੀ ਆਰਥਿਕ ਸਮਰੱਥਾ ਤੇ ਬੁਨਿਆਦੀ ਢਾਂਚੇ ਦੇ ਵਿਸਤਾਰ ‘ਚ ਸਹਿਯੋਗ ਦੇਣ ਲਈ ਇਕ ਅਰਬ ਡਾਲਰ ਦਾ ਕਰਜ਼ ਮੁਹੱਈਆ ਕਰਾਏਗਾ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੋਲੀਆ ਦੀ ਰਾਜਧਾਨੀ ‘ਚ ਗੈਨਦਨ ਤੇਗਿਚਲੇਨ ਮੱਠ ਦੇ ਹੰਭਾ ਲਾਮਾ ( ਮੱਠ ਪ੍ਰਮੁੱਖ) ਨੂੰ ਬੋਧੀ ਪੌਦਾ ਭੇਟ ਕੀਤਾ। ਮੋਦੀ ਮੰਗੋਲੀਆ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।

Facebook Comment
Project by : XtremeStudioz