Close
Menu

ਖੇਤੀਬਾੜੀ ਹਾਦਸਾ ਪੀੜਤਾਂ ਨੂੰ 24.78 ਕਰੋੜ ਰੁਪਏ ਦੀ ਸਹਾਇਤਾ

-- 12 April,2015

ਚੰਡੀਗੜ੍ਹ, ਪੰਜਾਬ ਸਰਕਾਰ ਨੇ 4198 ਖੇਤ ਮਜਦੂਰ ਅਤੇ ਕਿਸਾਨ ਜੋ ਖੇਤੀਬਾੜੀ ਕੰਮਾਂ ਦੌਰਾਨ  ਹੋਏ ਹਾਦਸਿਆਂ ਦੌਰਾਨ ਸਰੀਰਕ ਪੱਖੋ ਅਪਾਹਜ ਹੋਏ ਨੂੰ 24.78 ਕਰੋੜ ਰੁਪਏ ਰਿਕਾਰਡ ਗਰਾਂਟ ਦੀ ਵੰਡ ਕੀਤੀ  ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਖੇਤੀਬਾੜੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਉਨਾਂ ਖੇਤੀ ਮਜਦੂਰਾਂ ਨੂੰ ਹੀ ਦਿੱਤੀ ਗਈ ਹੈ ਜਿੰਨਾਂ ਨੂੰ ਖੇਤੀਬਾੜੀ ਕੰਮ ਕਰਦੇ ਸਮੇ ਦੌਰਾਨ ਹਾਦਸੇ ਹੋਇਆ। ਕਿਸੇ ਵੀ ਖੇਤ ਮਜਦੂਰ ਦੀ ਖੇਤ ਵਿੱਚ ਕੰਮ ਕਰਦੇ ਮੌਤ ਦੇ ਕੇਸ ਵਿੱਚ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਸਰੀਰ ਦਾ ਕੋਈ ਅੰਗ ਨਕਾਰਾ ਹੋਣ ਤੇ  40 ਹਜਾਰ ਰੁਪਏ , ਸਰੀਰ ਦੇ ਦੋ ਅੰਗ ਨਕਾਰਾ ਹੋਣ ਤੇ 60 ਹਜਾਰ ਅਤੇ ਚਾਰ ਉਗਲਾਂ ਕੱਟੀਆਂ ਜਾਣ ਤੇ 10 ਹਜਾਰ ਰੁਪਏ ਪ੍ਰਤੀ ਉਗਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਸਪਸਟ ਕੀਤਾ ਕਿ ਇੱਕ ਅੰਗ ਕਟਣ ਤੇ ਚਾਰ ਉਗਲਾਂ ਦੇ ਬਰਾਬਰ ਮੰਨਿਆ ਜਾਵੇਗਾ ਤੇ 40 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਖੇਤ ਮਜਦੂਰਾ ਅਤੇ ਕਿਸਾਨਾਂ  ਦੀ ਭਲਾਈ ਅਤੇ ਉਨਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਵੱਖ ਵੱਖ ਸਕੀਮਾਂ ਚਲਾਈਆਂ ਗਈਆਂ ਹਨ।

Facebook Comment
Project by : XtremeStudioz