Close
Menu

ਖੇਤੀ ਅਤੇ ਵਪਾਰਕ ਖੇਤਰ ‘ਚ ਸਹਿਯੋਗ ਲਈ ਕੈਰੋਂ ਵਲੋਂ ਇਟਲੀ ਦੇ ਰਾਜਦੂਤ ਨਾਲ ਮੁਲਾਕਾਤ

-- 12 December,2013

Adesh-Partap-Singh_Kairon-PCਚੰਡੀਗੜ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਸੂਚਨਾ ਤਕਨਾਲੋਜੀ ਮੰਤਰੀ ਪੰਜਾਬ ਵਲੋਂ ਖੇਤੀ ਅਤੇ ਵਪਾਰਕ ਖੇਤਰ ਵਿਚ ਸਾਂਝੇ ਉਦਮਾਂ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨ ਲਈ ਇਟਲੀ ਦੇ ਰਾਜਦੂਤ ਸ੍ਰੀ ਡੇਨੀਅਲ ਮੈਨਕਿਨੀ ਦੀ ਅਗਵਾਈ ‘ਚ ਉਚ ਪੱਧਰੀ ਵਫ਼ਦ ਨਾਲ ਨਵੀਂ ਦਿੱਲੀ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ।
ਵਿਚਾਰ ਚਰਚਾ ਦੌਰਾਨ ਇਟਲੀ ਦੇ ਰਾਜਦੂਤ ਨੇ ਖੇਤੀ ਸੈਕਟਰ ਵਿਚ ਮਸ਼ੀਨੀਕਰਨ, ਚੌਲਾਂ ਦੀ ਛਟਾਈ ਅਤੇ ਬਿਜਲੀ ਪੈਦਾਵਾਰ ਦੇ ਨਾਲ-ਨਾਲ ਹੋਰਨਾਂ ਸਾਂਝੇ ਉਦਮਾਂ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਤੇ ਇੱਛਾ ਪ੍ਰਗਟਾਈ। ਇਸ ਮੁਲਾਕਾਤ ਦੌਰਾਨ ਬਿਜਲੀ ਉਤਪਾਦਨ ਲਈ ਸੋਲਰ ਪੈਨਲਜ਼ ਦੀ ਸਥਾਪਤੀ ਦੇ ਨਾਲ-ਨਾਲ ਖੇਤੀ ਪੈਦਾਵਾਰ ਦੇ ਅੰਤਰ-ਰਾਸ਼ਟਰੀ ਮੰਡੀ ਵਿਚ ਮੰਡੀਕਰਨ ਲਈ ਸੰਭਾਵਨਾਵਾਂ ਨੂੰ ਵੀ ਵਿਚਾਰਿਆ ਗਿਆ।
ਸ੍ਰੀ ਕੈਰੋਂ ਨੇ ਦੱਸਿਆ ਕਿ ਪੰਜਾਬ ਸੂਬਾ ਦੇਸ਼ ਦੇ ਅੰਨ ਭੰਡਾਰ ਵਿਚ ਸਭ ਤੋਂ ਵੱਧ ਕਣਕ ਅਤੇ ਝੋਨੇ ਦੀ ਸਪਲਾਈ ਕਰਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੇ ਖੇਤੀ ਵਿਚ ਮਸ਼ੀਨੀਕਰਨ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ ਅਤੇ ਕੁਝ ਹੱਦ ਤੱਕ ਪੰਜਾਬ ਵਿਚ ਖੇਤੀ ਦਾ ਮਸ਼ੀਨੀਕਰਨ ਹੋ ਵੀ ਚੁੱਕਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਸਦਕਾ ਹਰ ਸਾਲ 14 ਮਿਲੀਅਨ ਟਨ ਝੋਨਾ ਦੀ ਪੈਦਾਵਾਰ ਹੁੰਦੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਵਿਚ 14 ਲੱਖ ਮੀਟਰਕ ਭੰਡਾਰਨ ਦੀ ਥਾਂ ਮੌਜੂਦ ਹੈ ਅਤੇ ਕਈ ਲੱਖ ਸਕੈਅਰ ਫੁੱਟ ਦੀਆਂ ਛੱਤਾਂ ‘ਤੇ ਸੋਲਰ ਬਿਜਲੀ ਉਤਪਾਦਨ ਲਈ ਯੂਨਿਟ ਲਗਾਏ ਜਾ ਸਕਦੇ ਹਨ।
ਉਸਾਰੂ ਵਿਚਾਰ ਚਰਚਾ ਤੋਂ ਪ੍ਰਭਾਵਤ ਇਟਲੀ ਦੇ ਰਾਜਦੂਤ ਨੇ ਆਪਣੇ ਟੀਮ ਨੂੰ ਪੰਜਾਬ ਸਰਕਾਰ ਨਾਲ ਸਿੱਧਾ ਰਾਬਤਾ ਕਰਕੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ।

Facebook Comment
Project by : XtremeStudioz