Close
Menu

ਗਜਿੰਦਰ ਦੀ ਬੇਟੀ ਨਾਲ ਗੱਲ ਕਰਦਿਆਂ ਰੋ ਪਏ ‘ਆਪ’ ਨੇਤਾ ਆਸ਼ੂਤੋਸ਼

-- 25 April,2015

ਨਵੀਂ ਦਿੱਲੀ,  ਆਮ ਆਦਮੀ ਪਾਰਟੀ ਦੇ ਨੇਤਾ ਆਤਮ ਹੱਤਿਆ ਕਰਨ ਵਾਲੇ ਕਿਸਾਨ ਗਜਿੰਦਰ ਸਿੰਘ ਦੀ ਬੇਟੀ ਮੇਧਾ ਦੀ ਗੱਲ ਸੁਣਕੇ ਫੁੱਟ-ਫੁੱਟਕੇ ਰੋ ਪਏ | ਉਹ ਇਕ ਟੀ.ਵੀ. ਚੈਨਲ ‘ਤੇ ਹੋ ਰਹੀ ਚਰਚਾ ‘ਚ ਹਿੱਸਾ ਲੈ ਰਹੇ ਸਨ ਤੇ ਮੇਧਾ ਵੀ ਇਸ ਚਰਚਾ ‘ਚ ਸ਼ਾਮਿਲ ਸੀ | ਇਕ ਸਵਾਲ ਦੇ ਜਵਾਬ ‘ਚ ਆਸ਼ੂਤੋਸ਼ ਨੇ ਮੇਧਾ ਨੂੰ ਕਿਹਾ ਕਿ ਜੇਕਰ ਉਹ ਮੰਨਦੀ ਹੈ ਕਿ ਮੈਂ ਉਸਦੇ ਪਿਤਾ ਦਾ ਕਾਤਲ ਹਾਂ, ਤਾਂ ਆਪ ਮੈਨੂੰ ਜੋ ਚਾਹੋ ਸਜ਼ਾ ਦੇ ਸਕਦੇ ਹੋ ਮੈਨੂੰ ਉਹ ਮਨਜੂਰ ਹੋਵੇਗੀ | ਇਹ ਆਖਦਿਆਂ ਆਸ਼ੂਤੋਸ਼ ਰੋ ਪਏ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਹੁਣ ਹੋਰ ਰਾਜਨੀਤੀ ਨਹੀਂ ਹੋਣੀ ਚਾਹੀਦੀ | ਮੇਧਾ ਨੇ ਕਿਹਾ ਕਿ ਉਹ ਕਿਸੇ ਨੂੰ ਦੋਸ਼ ਨਹੀਂ ਦੇ ਰਹੀ ਕਿਉਂਕਿ ਮੇਰੇ ਪਿਤਾ ਤਾਂ ਦੁਨੀਆ ‘ਚੋਂ ਜਾ ਚੁੱਕੇ ਹਨ ਤੇ ਵਾਪਸ ਨਹੀਂ ਆਉਣਗੇ,ਪਰ ਮੈਂ ਚਾਹੁੰਦੀ ਹਾਂ ਕਿ ਸਭ ਪਾਰਟੀਆਂ ਇਸ ਮਾਮਲੇ ‘ਤੇ ਰਾਜਨੀਤੀ ਨਾ ਕਰਨ |

Facebook Comment
Project by : XtremeStudioz