Close
Menu

ਗਡਕਰੀ ਦੇ ਬਿਆਨ ਨੇ ਮੈਨੂੰ ਠੇਸ ਪਹੁੰਚਾਈ : ਆਸ਼ਾ ਪਾਰੇਖ

-- 07 April,2017

ਮੁੰਬਈ— ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਕਿ ਪਦਮ ਭੂਸ਼ਣ ਪੁਰਸਕਾਰ ਪਾਉਣ ਲਈ ਮੈਂ ਉਨ੍ਹਾਂ ਦੇ ਪਿੱਛੇ ਪਈ ਹੋਈ ਸੀ, ਕਾਫੀ ਦੁਖਦਾਇਕ ਸੀ। ਰਾਸ਼ਟਰੀ ਰਾਜਮਾਰਗ ਅਤੇ ਟਰਾਂਸਪੋਰਟ ਮੰਤਰੀ ਨੇ ਪਿਛਲੇ ਸਾਲ ਕਿਹਾ ਸੀ ਕਿ ਆਸ਼ਾ ਪਾਰੇਖ ਨੇ ਇਸ ਪੁਰਸਕਾਰ ਲਈ ਸਿਫਾਰਿਸ਼ ਦਿਵਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। 74 ਸਾਲਾ ਇਸ ਅਦਾਕਾਰਾ ਨੇ ਕਿਹਾ ਕਿ ਗਡਕਰੀ ਦਾ ਬਿਆਨ ਠੀਕ ਨਹੀਂ ਸੀ। ਇਸ ਬਿਆਨ ਨਾਲ ਮੈਨੂੰ ਬਹੁਤ ਹੀ ਠੇਸ ਪਹੁੰਚੀ ਹੈ। ਭਾਰਤ ਰਤਨ ਅਤੇ ਪਦਮ ਵਿਭੂਸ਼ਣ ਤੋਂ ਬਾਅਦ ਪਦਮ ਭੂਸ਼ਣ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਗਡਕਰੀ ਨੇ ਦਾਅਵਾ ਕੀਤਾ ਹੈ ਕਿ ਅਦਾਕਾਰਾ ਨੇ ਉਸ ਨੂੰ ਕਿਹਾ ਸੀ ਕਿ ਭਾਰਤੀ ਫਿਲਮ ਉਦਯੋਗ ਨੂੰ ਦਿੱਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਉਹ ਪਦਮ ਭੂਸ਼ਣ ਦੀ ਹੱਕਦਾਰ ਹੈ। ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਬਿਲਕੁਲ ਗਲਤ ਹੈ।

Facebook Comment
Project by : XtremeStudioz