Close
Menu

ਗਡਕਰੀ ਮਾਮਲਾ- ਕੇਜਰੀਵਾਲ ਨੇ ਅਦਾਲਤੀ ਆਦੇਸ਼ ਖਿਲਾਫ ਦਾਇਰ ਅਪੀਲ ਲਈ ਵਾਪਸ

-- 26 May,2015

ਨਵੀਂ ਦਿੱਲੀ, 26 ਮਈ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਹਾਈਕੋਰਟ ਤੋਂ ਇਹ ਮਾਮਲਾ ਵਾਪਸ ਲੈ ਲਿਆ, ਜਿਹੜਾ ਉਨ੍ਹਾਂ ਨੇ ਖ਼ੁਦ ਜੇਲ੍ਹ ਭੇਜਣ ਵਾਲੀ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਦਾਇਰ ਕੀਤਾ ਸੀ। ਅਦਾਲਤ ਨੇ ਇਹ ਫੈਸਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੁਆਰਾ ਦਰਜ ਕਰਾਈ ਗਈ ਮਾਣਹਾਨੀ ਦੀ ਸ਼ਿਕਾਇਤ ਦੇ ਮਾਮਲੇ ‘ਚ ਸੁਣਾਇਆ ਸੀ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਆਸ਼ੂਤੋਸ਼ ਕੁਮਾਰ ਦੇ ਬੈਂਚ ਨੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੂੰ ਇਹ ਮਾਮਲਾ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਕੇਜਰੀਵਾਲ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਲਿਜਾਉਣਾ ਚਾਹੁੰਦੇ।

Facebook Comment
Project by : XtremeStudioz