Close
Menu

ਗਰਦਨ ‘ਚ ਅਕੜਾਅ ਕਾਰਨ ਰਿਟਾਇਰ ਹਰਟ ਹੋਏ ਪੁਜਾਰਾ

-- 02 November,2018

ਰਾਜਕੋਟ— ਭਾਰਤੀ ਟੈਸਟ ਟੀਮ ਦੇ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਇੱਥੇ ਚਲ ਰਹੇ ਰਣਜੀ ਟਰਾਫੀ ਮੈਚ ਦੇ ਪਹਿਲੇ ਦਿਨ ਗਰਦਨ ‘ਚ ਅਕੜਾਅ ਕਾਰਨ ਰਿਟਾਇਰ ਹਰਟ ਹੋਣਾ ਪਿਆ। ਸੌਰਾਸ਼ਟਰ ਦੇ ਬੱਲੇਬਾਜ਼ ਪੁਜਾਰਾ ਨੇ ਛੱਤੀਸਗੜ੍ਹ ਖਿਲਾਫ ਮੈਚ ਦੀ ਸਵੇਰੇ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਪਰ ਉਹ ਬਾਅਦ ‘ਚ ਆਪਣੇ ਤਿੰਨ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰੇ। ਉਨ੍ਹਾਂ ਨੇ ਅਜੇਤੂ 30 ਦੌੜਾਂ ਲਈ 64 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਫਿਰ ਫੀਜ਼ੀਓ ਦੀ ਸਲਾਹ ‘ਤੇ ਮੈਦਾਨ ਤੋਂ ਬਾਹਰ ਚਲੇ ਗਏ।

ਸੌਰਾਸ਼ਟਰ ਦੇ ਕੋਚ ਸ਼ਿਤਾਂਸ਼ੂ ਕੋਟਕ ਨੇ ਦੱਸਿਆ ਕਿ ਫਿਕਰ ਕਰਨ ਜਿਹੀ ਕੋਈ ਗੱਲ ਨਹੀਂ ਹੈ ਅਤੇ ਭਵਿੱਖ ਨੂੰ ਧਿਆਨ ‘ਚ ਰਖਦੇ ਹੋਏ ਇਹ ਕਦਮ ਚੁੱਕਿਆ ਗਿਆ ਸੀ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਬਾਅਦ ‘ਚ ਬੱਲੇਬਾਜ਼ੀ ਕਰਨ ਆਉਣਗੇ। ਭਾਰਤ ਦੇ ਦਸੰਬਰ ਦੇ ਪਹਿਲੇ ਹਫਤੇ ‘ਚ ਆਸਟਰੇਲੀਆ ਦੇ ਟੈਸਟ ਦੌਰੇ ਨੂੰ ਧਿਆਨ ‘ਚ ਰਖਦੇ ਹੋਏ ਪੁਜਾਰਾ ਨੇ ਰਣਜੀ ਸੈਸ਼ਨ ਦੇ ਪਹਿਲੇ ਦੋ ਰਾਊਂਡ ਦੇ ਲਈ ਖੁਦ ਨੂੰ ਉਪਲਬਧ ਐਲਾਨਿਆ ਸੀ।

Facebook Comment
Project by : XtremeStudioz